ਜਨਤਾ ਦਰਬਾਰ ਨੰਗਲ ਵਿਖੇ ਹਰਜੋਤ ਬੈਂਸ ਕੈਬਨਿਟ ਮੰਤਰੀ ਸੁਣਨਗੇ ਲੋਕਾਂ ਦੀਆਂ ਮੁਸ਼ਕਿਲਾਂ

12

ਨੰਗਲ 30 ਅਗਸਤ 2025 AJ DI Awaaj

Punjab Desk : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਪ੍ਰਸਾਸ਼ਨਿਕ ਕੰਮਾਂ ਲਈ ਦਫਤਰਾਂ ਵਿਚ ਆਉਣ ਜਾਣ ਦੀ ਖੱਜਲ ਖੁਆਰੀ ਖਤਮ ਕਰਨ ਲਈ ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾ ਦਾ ਨਿਪਟਾਰਾ ਕਰਨ ਲਈ ਪਿਛਲੇ ਸਾਢੇ ਤਿੰਨ ਸਾਲਾ ਦੌਰਾਨ ਵਿਆਪਕ ਮੁਹਿੰਮ ਅਰੰਭ ਕੀਤੀ ਹੋਈ ਹੈ। ਪਹਿਲਾ ਸਾਡਾਐਮਐਲਏ ਸਾਡੇ ਵਿੱਚ ਪ੍ਰੋਗਰਾਮ ਅਤੇ ਸਰਕਾਰ ਤੁਹਾਡੇ ਦੁਆਰ ਤਹਿਤ ਕੈਬਨਿਟ ਮੰਤਰੀ ਨਿਰੰਤਰ ਪਿੰਡਾਂ ਦੀਆਂ ਸਾਝੀਆਂ ਸੱਥਾਂ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਰਹੇ ਹਨ। ਹਫਤਾਵਾਰੀ ਜਨਤਾ ਦਰਬਾਰ ਇਸ ਮੁਹਿੰਮ ਵਿਚ ਕਾਰਗਰ ਸਿੱਧ ਹੋਏ ਹਨ।

 ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਨੇ ਦੱਸਿਆ ਕਿ ਐਤਵਾਰ ਨੂੰ ਨੰਗਲ ਵਿਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵਲੰਟੀਅਰ ਦੀ ਤਰਾਂ ਕੰਮ ਕਰਦੇ ਹਨ, ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਪਿੰਡਾਂ ਦੇ ਲੋਕਾਂ ਦੀਆਂ ਸਾਝੀਆਂ ਸਮੱਸਿਆਵਾਂ ਪੰਚਾਇਤਾਂ ਦੇ ਕੰਮ, ਸਮਾਜਿਕ, ਧਾਰਮਿਕ ਸੰਗਠਨਾਂ ਦੀਆਂ ਯੋਗ ਮੰਗਾਂ ਅਤੇ ਲੋਕਾਂ ਦੇ ਨਿੱਜੀ ਕੰਮ ਪਹਿਲਾ ਦੇ ਅਧਾਰ ਤੇ ਕਰਵਾਉਦੇ ਹਨ। ਇਸ ਜਨਤਾ ਦਰਬਾਰ ਵਿੱਚ ਜਿੱਥੇ ਬਜੁਰਗ ਵੱਡੀ ਗਿਣਤੀ ਵਿਚ ਪਹੁੰਚਦੇ ਹਨ, ਉਥੇ ਵੱਡੀ ਗਿਣਤੀ ਵਿਦਿਆਰਥੀ ਵੀ ਨੌਜਵਾਨ ਕੈਬਨਿਟ ਮੰਤਰੀ ਨਾਲ ਵਿਚਾਰ ਵਟਾਂਦਰਾ ਕਰਦੇ ਹਨ। ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਨਾਲ ਨਾਲ ਸ.ਬੈਂਸ ਜਿਲ੍ਹੇ ਦੇ ਅਧਿਕਾਰੀਆਂ ਜਾਂ ਹੋਰ ਉੱਚ ਅਧਿਕਾਰੀਆਂ ਨੂੰ ਮੌਕੇ ਤੇ ਹੀ ਨਿਰਦੇਸ਼ ਦਿੰਦੇ ਹਨ ਅਤੇ ਸਮੱਸਿਆਵਾ ਹੱਲ ਕਰਵਾਉਦੇ ਹਨ। ਬਹੁਤ ਸਾਰੇ ਲੋਕ ਇਸ ਮੌਕੇ ਪੰਜਾਬ ਸਰਕਾਰ ਦੀ ਇਸ ਬਿਹਤਰੀਨ ਕਾਰਗੁਜਾਰੀ ਅਤੇ ਕੈਬਨਿਟ ਮੰਤਰੀ ਦੀ ਨਿਵੇਕਲੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹਨ। ਚੰਡੀਗੜ੍ਹ ਜਾਂ ਰੂਪਨਗਰ ਆਉਣ ਜਾਣ ਦੀ ਆਮ ਲੋਕਾਂ ਦੀ ਖੱਜਲ ਖੁਆਰੀ ਇਸ ਜਨਤਾ ਦਰਬਾਰ ਦੇ ਨਾਲ ਖਤਮ ਹੋਈ ਹੈ, ਅਤੇ ਲੋਕਾਂ ਨੂੰ ਆਪਣੀ ਗੱਲ ਸ.ਬੈਂਸ ਨੂੰ ਨੇੜੇ ਹੋ ਦੱਸਣ ਦਾ ਖੁੱਲਾ ਮੌਕਾਂ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਭਲਕੇ 31 ਅਗਸਤ ਨੂੰ ਨੰਗਲ ਵਿਚ ਹਰ ਐਤਵਾਰ ਦੀ ਤਰਾਂ ਇਸ ਵਾਰ ਵੀ ਹਫਤਾਵਾਰੀ ਜਨਤਾ ਦਰਬਾਰ 2 ਆਰਵੀਆਰ ਵਿੱਚ ਲੱਗ ਰਿਹਾ ਹੈ। ਹਲਕੇ ਦੇ ਲੋਕ ਆਪਣੀਆਂ ਮੁਸ਼ਕਿਲਾਂ ਲੈ ਕੇ ਮਾਣਯੋਗ ਮੰਤਰੀ ਜੀ ਕੋਲ ਪਹੁੰਚਣ ਅਤੇ ਹੱਲ ਕਰਵਾਉਣ। ਉਨ੍ਹਾਂ ਨੇ ਦੱਸਿਆ ਕਿ ਨੰਗਲ 2 ਆਰਵੀਆਰ ਨੂੰ ਇਸ ਇਲਾਕੇ ਵਿਚ ਸੇਵਾ ਸਦਨ ਵੱਜੋਂ ਜਾਣਿਆ ਜਾਦਾ ਹੈ, ਜਿੱਥੇ ਲੋਕਾਂ ਨੂੰ ਸੇਵਾ ਦੀ ਭਾਵਨਾ ਦਾ ਅਹਿਸਾਸ ਹੁੰਦਾ ਹੈ।