ਬਰਨਾਲਾ ਨੂੰ ਨਵਾਂ ਨਗਰ ਨਿਗਮ ਬਣਾਉਣ ਅਤੇ ਲੁਧਿਆਣਾ ਵਿੱਚ ਇਕ ਹੋਰ ਸਬ-ਤਹਿਸੀਲ ਬਣਾਉਣ ਨੂੰ ਮਨਜ਼ੂਰੀ, ਕੈਬਨਿਟ ਮੀਟਿੰਗ ਵਿੱਚ ਲਏ ਗਏ ਵੱਡੇ ਫੈਸਲੇ

2

28October 2025 Aj Di Awaaj

Punjab Desk ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੀਐਮ ਰਿਹਾਇਸ਼ ‘ਤੇ ਹੋਈ, ਜਿਸ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੰਤਰੀ ਮੰਡਲ ਨੇ ਨਗਰ ਕੌਂਸਲ ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ।

ਇਸਦੇ ਨਾਲ ਹੀ ਲੁਧਿਆਣਾ ਵਿੱਚ ਇੱਕ ਨਵੀਂ ਸਬ-ਤਹਿਸੀਲ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦਾ ਨਾਮ “ਲੁਧਿਆਣਾ ਉੱਤਰੀ ਸਬ-ਤਹਿਸੀਲ” ਰੱਖਿਆ ਜਾਵੇਗਾ। ਇੱਥੇ ਇੱਕ ਨਾਇਬ ਤਹਿਸੀਲਦਾਰ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਸਬ-ਤਹਿਸੀਲ ਵਿੱਚ ਇੱਕ ਕਾਨੂੰਗੋ ਤੇ ਚਾਰ ਪਟਵਾਰੀ ਸਰਕਲ ਸ਼ਾਮਲ ਹੋਣਗੇ। ਨਾਲ ਹੀ ਲਗਭਗ ਅੱਧਾ ਦਰਜਨ ਪਿੰਡਾਂ ਨੂੰ ਵੀ ਇਸ ਨਵੀਂ ਸਬ-ਤਹਿਸੀਲ ਵਿੱਚ ਜੋੜਿਆ ਜਾਵੇਗਾ।