ਪਾਕਿਸਤਾਨੀ ਹੈਰੋਇਨ ਤਸਕਰੀ ਮਾਮਲੇ ‘ਚ BSF ਕਾਂਸਟੇਬਲ ਨੂੰ 15 ਸਾਲ ਕੈਦ, 4 ਲੱਖ ਜੁਰਮਾਨਾ

12

ਫਾਜ਼ਿਲਕਾ, 18 ਫਰਵਰੀ 2026 AJ DI Awaaj

Punjab Desk :  ਸ਼੍ਰੀ ਅਜੀਤ ਪਾਲ ਸਿੰਘ ਜੱਜ ਵਿਸ਼ੇਸ਼ ਅਦਾਲਤ ਦੀ ਅਦਾਲਤ ਨੇ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਦੋਸ਼ੀ ਬੀਐਸਐਫ ਦੇ ਕਾਂਸਟੇਬਲ ਨੂੰ 15 ਸਾਲਾਂ ਦੀ ਸਖ਼ਤ ਕੈਂਦ ਅਤੇ 4 ਲੱਖ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ।
ਜਾਣਕਾਰੀ ਅਨੁਸਾਰ  21.06.2022 ਨੂੰ ਅਪਰਾਧ ਨੰਬਰ 44 ਵਾਲੇ ਮਾਮਲੇ ਵਿੱਚ ਐਨਡੀਪੀਐਸ ਐਕਟ ਤਹਿਤ ਪੁਲਿਸ ਸਟੇਸ਼ਨ ਐਨਸੀਬੀ ਚੰਡੀਗੜ੍ਹ ਵਿਖੇ ਧਾਰਾ 8, 21, 23 ਦੇ ਤਹਿਤ ਬੀਐਸਐਫ ਦੇ ਸਾਬਕਾ ਕਾਂਸਟੇਬਲ ਅਰਵਿੰਦ ਸਰੋਏ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਸ ਵਿਚ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 15 ਸਾਲ ਦੀ ਸਖ਼ਤ ਕੈਦ ਅਤੇ 4,00,000/- ਰੁਪਏ ਦਾ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ । ਜੁਰਮਾਨੇ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ 2 ਸਾਲ ਦੀ ਹੋਰ ਸਖ਼ਤ ਕੈਦ ਦੀ ਸਜ਼ਾ ਸੁਣਾਈ।
ਦੱਸਣਯੋਗ ਹੈ ਕਿ 21.06.2022 ਨੂੰ ਬਾਰਡਰ ਪੋਸਟ ਜੋਧਾਵਾਲਾ ਦੇ ਖੇਤਰ ਵਿੱਚ, ਦੋਸ਼ੀ ਨੂੰ ਪਾਕਿਸਤਾਨ ਤੋਂ ਆਯਾਤ ਕੀਤੀ ਗਈ ਲਗਭਗ 4.235 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ‘ਤੇ ਐਨਡੀਪੀਐਸ ਐਕਟ ਦੀ ਧਾਰਾ 21(ਸੀ), 23(ਸੀ) ਅਤੇ 8 ਤਹਿਤ ਦੋਸ਼ ਲਗਾਇਆ ਗਿਆ ਸੀ। ਨਾਰਕੋਟਿਕ ਕੰਟਰੋਲ ਬਿਊਰੋ ਦੁਆਰਾ ਮਾਮਲੇ ਦੀ ਪੂਰੀ ਜਾਂਚ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ ਬੀਐਸਐਫ ਅਧਿਕਾਰੀ ਹੋਣ ਦੇ ਨਾਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਰੋਕਣ ਲਈ ਪਾਬੰਦ ਸੀ ਪਰ, ਉਸਨੇ ਘਿਨਾਉਣਾ ਅਪਰਾਧ ਕੀਤਾ ਜਦੋਂ ਉਹ ਖੁਦ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਿੱਚ ਖੁਦ ਸ਼ਾਮਲ ਹੋ ਗਿਆ ਅਤੇ ਇਸ ਲਈ, ਉਹ ਮਿਸਾਲੀ ਸਜ਼ਾ ਦਾ ਹੱਕਦਾਰ ਸੀ।