ਬਰਾੜ ਦੇ ‘ਕੁੰਡਲ’ ਗੀਤ ਨੂੰ ਗੱਭਰੂਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

69

ਲੁਧਿਆਣਾ, 21 ਮਈ 2025 Aj Di Awaaj

ਪੱਤਰਕਾਰ ਬਰਜਿੰਦਰ ਸਿੰਘ ਬਰਾੜ ਦਾ ਲਿਖਿਆ ਗਾਣਾ ‘ਕੁੰਡਲ’ ਲੋਕ ਬੁੱਲ੍ਹਾਂ ‘ਤੇ ਚਰਚਾ ਬਣਿਆ ਹੋਇਆ ਹੈ ਅਤੇ ਇਸ ਗੀਤ ਨੂੰ ਮੁੱਛ ਪੁੱਟ ਗੱਭਰੂਆਂ ਤੇ ਨੌਜਵਾਨ ਪੀੜ੍ਹੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਪੱਤਰਕਾਰੀ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਪੱਤਰਕਾਰ ਬਰਜਿੰਦਰ ਸਿੰਘ ਬਰਾੜ ਨੇ ਪਿਛਲੇ ਸਮੇ ਤੋ ਆਪਣੀ ਕਲਮ ਦਾ ਰੁਖ ਪੰਜਾਬੀ ਗੀਤਕਾਰੀ ਵੱਲ ਕਰ ਲਿਆ ਹੈ। ਉਨਾਂ ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤਾਂ ਤੋਂ ਇਲਾਵਾ ਧਾਰਮਿਕ ਗੀਤ ਵੀ ਲਿਖੇ ਹਨ।

ਬਰਾੜ ਦਾ ਨਵਾਂ ਲਿਖਿਆ (ਕੁੰਡਲ) ਗੀਤ ਇਨ੍ਹੀਂ ਦਿਨੀ ਯੂ-ਟਿਊਬ ‘ਤੇ ਨਾਮਣਾ ਖੱਟ ਰਿਹਾ ਹੈ ਜਿਸ ਨੂੰ ਸਰੋਤਿਆਂ ਵੱਲੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਾਇਕਾ ਸ਼ਾਲਿਨੀ ਜਮਵਾਲ ਦੀ ਆਵਾਜ਼ ਵਿੱਚ ਗਾਏ ਗੀਤ ਨੂੰ ਮਿਊਜਿਕ ਲਵੀ ਰੰਧਾਵਾ ਨੇ ਦਿੱਤਾ ਹੈ।

ਪੱਤਰਕਾਰ ਬਰਾੜ ਨੇ ਦੱਸਿਆ ਕਿ ਇਸ ਗੀਤ ਸਬੰਧੀ ਸ. ਪ੍ਰਗਟ ਸਿੰਘ ਗਰੇਵਾਲ ਰਾਹੀ ਗਾਇਕਾ ਸ਼ਾਲਿਨੀ ਜਮਵਾਲ ਨਾ ਸੰਪਰਕ ਕੀਤਾ ਸੀ। ਉਨਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਨਾਂ ਵੱਲੋ ਲਿਖਿਆ ਨਵਾਂ ਗੀਤ (ਜਲਾਦ ਹਾਰਗੇ) ਵੀ ਜਲਦ ਸਰੋਤਿਆਂ ਨੂੰ  ਅਰਪਿਤ ਕੀਤਾ ਜਾਵੇਗਾ।  ਉਨ੍ਹਾਂ ਸਪੱਸ਼ਟ ਕੀਤਾ ਕਿ ਅਜੋਕੇ ਸਮੇ ਦੀ ਨਬਜ਼ ਟਟੋਲਦੇ ਹੋਏ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੋਰ ਗੀਤ ਵੀ ਸਰੋਤਿਆਂ ਦੇ ਰੂ-ਬਰੂ ਕੀਤੇ ਜਾਣਗੇ।

ਮੌਜੂਦਾ ਸਮੇਂ ਪੱਤਰਕਾਰ ਬਰਜਿੰਦਰ ਸਿੰਘ ਬਰਾੜ ਵੱਲੋਂ (ਗੁਰੂ ਰਾਮਦਾਸ ਜੀ ‘ਤੇ) ਲਿਖਿਆ ਧਾਰਮਿਕ ਗੀਤ ਯੂ-ਟਿਊਬ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ