ਹਨੀ ਸਿੰਘ ਦੇ ‘ਨਾਗਿਨ’ ਗੀਤ ‘ਤੇ ਭਾਜਪਾ ਆਗੂਆਂ ਦਾ ਇਤਰਾਜ਼, ਮਾਮਲਾ DGP ਤੱਕ ਪਹੁੰਚਿਆ; ਕੇਸ ਦਰਜ ਕਰਨ ਦੀ ਮੰਗ

1
ਹਨੀ ਸਿੰਘ ਦੇ ‘ਨਾਗਿਨ’ ਗੀਤ ‘ਤੇ ਭਾਜਪਾ ਆਗੂਆਂ ਦਾ ਇਤਰਾਜ਼, ਮਾਮਲਾ DGP ਤੱਕ ਪਹੁੰਚਿਆ; ਕੇਸ ਦਰਜ ਕਰਨ ਦੀ ਮੰਗ

24 ਦਸੰਬਰ, 2025 ਅਜ ਦੀ ਆਵਾਜ਼

Bollywood Desk:  ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਜਲੰਧਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਆਗੂ ਵੱਲੋਂ ਉਨ੍ਹਾਂ ਦੇ ਨਵੇਂ ਗੀਤ ‘ਨਾਗਿਨ’ ਖ਼ਿਲਾਫ਼ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਭਾਜਪਾ ਪੰਜਾਬ ਦੇ ਸਹਿ-ਸੰਯੋਜਕ ਅਰਵਿੰਦ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਹਾਲ ਹੀ ਵਿੱਚ ਰਿਲੀਜ਼ ਹੋਇਆ ਇਹ ਗੀਤ ਅਸ਼ਲੀਲ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਮਰਿਆਦਾ ਦੇ ਉਲਟ ਹੈ। ਉਨ੍ਹਾਂ ਨੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਮੁੱਖ ਮੰਗਾਂ ਅਤੇ ਇਤਰਾਜ਼
ਸ਼ਿਕਾਇਤ ਵਿੱਚ ਅਰਵਿੰਦ ਸ਼ਰਮਾ ਨੇ ਮੰਗ ਕੀਤੀ ਹੈ ਕਿ:

  • ਹਨੀ ਸਿੰਘ ਖ਼ਿਲਾਫ਼ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ।

  • ਗੀਤ ਨੂੰ ਯੂਟਿਊਬ ਸਮੇਤ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਹਟਾਇਆ ਜਾਵੇ।

  • ਗੀਤ ਵਿੱਚ ਦਿਖਾਏ ਗਏ ਦ੍ਰਿਸ਼ ਅਤੇ ਪੇਸ਼ਕਾਰੀ ਨੂੰ ਅਪੱਤੀਜਨਕ ਦੱਸਦਿਆਂ ਇਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼
ਭਾਜਪਾ ਆਗੂ ਨੇ ਕਿਹਾ ਕਿ ਮਨੋਰੰਜਨ ਦੇ ਨਾਂ ‘ਤੇ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੇ ਅਨੁਸਾਰ, ਪੰਜਾਬ ਦਾ ਸੱਭਿਆਚਾਰ ਔਰਤਾਂ ਦੇ ਸਤਿਕਾਰ ਅਤੇ ਮਰਿਆਦਾ ਲਈ ਜਾਣਿਆ ਜਾਂਦਾ ਹੈ, ਪਰ ਅਜਿਹੇ ਗੀਤ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।

ਉਨ੍ਹਾਂ ਇਹ ਵੀ ਚਿੰਤਾ ਜਤਾਈ ਕਿ ਇਹ ਗੀਤ ਬਿਨਾਂ ਕਿਸੇ ਉਮਰ ਸੀਮਾ ਦੇ ਆਨਲਾਈਨ ਉਪਲਬਧ ਹੈ, ਜਿਸ ਦਾ ਬੱਚਿਆਂ ਅਤੇ ਨੌਜਵਾਨਾਂ ‘ਤੇ ਗਲਤ ਪ੍ਰਭਾਵ ਪੈ ਸਕਦਾ ਹੈ।

ਅਰਵਿੰਦ ਸ਼ਰਮਾ ਨੇ ਇਸ ਮਾਮਲੇ ਨੂੰ ਜਨਹਿਤ ਨਾਲ ਜੁੜਿਆ ਗੰਭੀਰ ਮਸਲਾ ਦੱਸਦਿਆਂ ਹਨੀ ਸਿੰਘ ਅਤੇ ਗੀਤ ਨਾਲ ਜੁੜੇ ਹੋਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।