ਰਾਣਾ ਬਲਾਚੌਰੀਆ ਕ*ਤਲ ਮਾਮਲੇ ’ਚ ਵੱਡਾ ਖੁਲਾਸਾ, ਦੋ ਸ਼ੂਟਰਾਂ ਦੀ ਹੋਈ ਪਛਾਣ

70

Mohali 16 Dec 2025 AJ DI Awaaj

Mohali Desk : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕ*ਤਲ ਮਾਮਲੇ ਵਿੱਚ ਪੁਲਿਸ ਨੇ ਅਹਿਮ ਅਪਡੇਟ ਜਾਰੀ ਕੀਤੀ ਹੈ। ਐਸਐਸਪੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰਾਣਾ ਬਲਾਚੌਰੀਆ ਦੀ ਹੱ*ਤਿਆ ਕਰਨ ਵਾਲੇ ਦੋਵੇਂ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਇਹ ਕਤਲ ਆਦਿੱਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਵੱਲੋਂ ਕੀਤਾ ਗਿਆ ਸੀ।

ਐਸਐਸਪੀ ਨੇ ਦੱਸਿਆ ਕਿ ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਤਾਰ ਬੰਬੀਹਾ ਗੈਂਗ ਨਾਲ ਨਾਲ ਡੋਨੀ ਬੱਲ ਦੇ ਗੁਰਗਿਆਂ ਨਾਲ ਜੋੜੇ ਜਾ ਰਹੇ ਹਨ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਕ*ਤਲ ਕਿਸੇ ਗੈਂਗਵਾਰ ਦਾ ਨਤੀਜਾ ਨਹੀਂ ਸੀ, ਸਗੋਂ ਕਬੱਡੀ ਟੂਰਨਾਮੈਂਟਾਂ ਵਿੱਚ ਦਬਦਬੇ ਨੂੰ ਲੈ ਕੇ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਇਸ ਵਾਰਦਾਤ ਦਾ ਸਿੱਧੂ ਮੂਸੇਵਾਲਾ ਕਤ*ਲ*ਕਾਂਡ ਨਾਲ ਕੋਈ ਲਿੰਕ ਨਹੀਂ ਹੈ। ਨਾਲ ਹੀ ਇਹ ਵੀ ਸਾਫ਼ ਕੀਤਾ ਗਿਆ ਕਿ ਗਾਇਕ ਮਨਕੀਰਤ ਔਲਖ ਇਸ ਮਾਮਲੇ ਵਿੱਚ ਟਾਰਗੇਟ ਨਹੀਂ ਸੀ, ਬਲਕਿ ਸ਼ੂਟਰਾਂ ਦਾ ਨਿਸ਼ਾਨਾ ਸਿਰਫ਼ ਰਾਣਾ ਬਲਾਚੌਰੀਆ ਹੀ ਸੀ।

ਐਸਐਸਪੀ ਨੇ ਇਹ ਵੀ ਦੱਸਿਆ ਕਿ ਰਾਣਾ ਬਲਾਚੌਰੀਆ ਦੀ ਕੋਈ ਕ੍ਰਿਮਿਨਲ ਹਿਸਟਰੀ ਨਹੀਂ ਸੀ, ਹਾਲਾਂਕਿ ਕਬੱਡੀ ਨਾਲ ਜੁੜੇ ਕੁਝ ਮਾਮਲਿਆਂ ਵਿੱਚ ਉਸਦਾ ਨਾਮ ਜੱਗੂ ਭਗਵਾਨਪੁਰੀਆ ਨਾਲ ਜੋੜ ਕੇ ਵੀ ਚਰਚਾ ਵਿੱਚ ਰਿਹਾ ਹੈ। ਕਾ*ਤਲਾਂ ਦੀ ਗ੍ਰਿਫ਼*ਤਾਰੀ ਲਈ ਪੁਲਿਸ ਵੱਲੋਂ 12 ਟੀਮਾਂ ਬਣਾਈਆਂ ਗਈਆਂ ਹਨ, ਜੋ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਪੁਲਿਸ ਰਿਕਾਰਡ ਅਨੁਸਾਰ ਆਦਿੱਤਿਆ ਕਪੂਰ ਉਰਫ਼ ਮੱਖਣ ਖ਼ਿਲਾਫ਼ ਪਹਿਲਾਂ ਹੀ 13 ਐਫਆਈਆਰ ਦਰਜ ਹਨ, ਜਦਕਿ ਕਰਨ ਪਾਠਕ ਖ਼ਿਲਾਫ਼ 2 ਕੇਸ ਦਰਜ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮਾਂ ਨੇ ਸੈਲਫੀ ਖਿੱਚਣ ਦੇ ਬਹਾਨੇ ਰਾਣਾ ਬਲਾਚੌਰੀਆ ਨੂੰ ਰੋਕਿਆ ਅਤੇ ਅਚਾਨਕ ਗੋ*ਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੋਟਰਸਾਈਕਲ ’ਤੇ ਫਰਾਰ ਹੋ ਗਏ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਵੇਂ ਸ਼ੂਟਰਾਂ ਦੀ ਗ੍ਰਿ*ਫ਼ਤਾਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ।