ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਵੱਡੀ ਰਾਹਤ, ਜਾਂਚ ‘ਚ ਸਾਬਤ ਹੋਇਆ ਕਿ ਪੰਜਾਬ ਦੇ ਸਾਬਕਾ ਡੀਜੀਪੀ ਦੇ ਹਸਤਾਖਰ ਅਸਲੀ ਸਨ।

10

7November 2025 Aj Di Awaaj

Punjab Desk ਸਾਬਕਾ ਡੀਜੀਪੀ ਸਿਧਾਰਥ ਚੱਟੋਪਾਧਿਆਏ ਦੇ ਫ਼ਰਜ਼ੀ ਹਸਤਾਖਰ ਕਰਵਾ ਕੇ ਤਰੱਕੀ ਲੇਟਰ ਜਾਰੀ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਧੋਖਾਧੜੀ ਦੇ ਤਿੰਨ ਸਾਲ ਪੁਰਾਣੇ ਇਸ ਕੇਸ ‘ਚ ਇੰਸਪੈਕਟਰ ਸਤਵੰਤ ਸਿੰਘ ਅਤੇ ਸਬ-ਇੰਸਪੈਕਟਰ ਸਰਬਜੀਤ ਸਿੰਘ ਨੂੰ ਦੋਸ਼ ਮੁਕਤ ਕਰ ਦਿੱਤਾ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਦੇ ਅੱਠ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਨ੍ਹਾਂ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਪੈਸਾ ਇਕੱਠਾ ਕਰਨ ਲਈ ਸਾਬਕਾ ਡੀਜੀਪੀ ਦੇ ਫ਼ਰਜ਼ੀ ਹਸਤਾਖਰ ਕਰਕੇ ਕਈ ਪੁਲਿਸ ਕਰਮਚਾਰੀਆਂ ਦੇ ਤਰੱਕੀ ਆਰਡਰ ਜਾਰੀ ਕਰਵਾ ਦਿੱਤੇ।

ਜਾਂਚ ਦੌਰਾਨ ਸਤਵੰਤ ਸਿੰਘ ਅਤੇ ਸਰਬਜੀਤ ਸਿੰਘ ਦੀ ਧੋਖਾਧੜੀ ‘ਚ ਕੋਈ ਸਿੱਧੀ ਭੂਮਿਕਾ ਸਾਬਤ ਨਹੀਂ ਹੋਈ। ਜਿਨ੍ਹਾਂ ਆਰਡਰਾਂ ‘ਤੇ ਫ਼ਰਜ਼ੀ ਹਸਤਾਖਰ ਕਰਨ ਦਾ ਦੋਸ਼ ਲਾਇਆ ਗਿਆ ਸੀ, ਉਹ ਫੋਰੈਂਸਿਕ ਜਾਂਚ ‘ਚ ਅਸਲੀ ਪਾਏ ਗਏ। ਇਸ ਦਾ ਮਤਲਬ ਇਹ ਹੋਇਆ ਕਿ ਕੋਈ ਧੋਖਾਧੜੀ ਹੋਈ ਹੀ ਨਹੀਂ।

ਇਸ ਆਧਾਰ ‘ਤੇ ਦੋਵਾਂ ਨੇ ਅਦਾਲਤ ਵਿੱਚ ਡਿਸਚਾਰਜ ਅਰਜ਼ੀ ਦਾਖ਼ਲ ਕੀਤੀ ਸੀ, ਜਿਸਨੂੰ ਮੰਜ਼ੂਰੀ ਮਿਲ ਗਈ। ਹੁਣ ਇਸ ਕੇਸ ਵਿੱਚ ਬਾਕੀ ਛੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।