ਰੇਲ ਯਾਤਰੀਆਂ ਲਈ ਵੱਡੀ ਰਾਹਤ: ਰੇਲਵਨ ਐਪ ਰਾਹੀਂ ਟਿਕਟ ਬੁੱਕ ਕਰਨ ‘ਤੇ ਮਿਲੇਗੀ 3 ਫ਼ੀਸਦੀ ਛੋਟ

16

31 ਦਸੰਬਰ, 2025 ਅਜ ਦੀ ਆਵਾਜ਼

National Desk:  ਰੇਲ ਯਾਤਰੀਆਂ ਲਈ ਖ਼ੁਸ਼ਖਬਰੀ ਹੈ। ਰੇਲ ਮੰਤਰਾਲੇ ਨੇ ਡਿਜੀਟਲ ਬੁਕਿੰਗ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਰੇਲਵਨ ਐਪ ਰਾਹੀਂ ਗ਼ੈਰ-ਰਾਖਵੀਆਂ ਟਿਕਟਾਂ ਦੀ ਖ਼ਰੀਦ ‘ਤੇ ਤਿੰਨ ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਛੋਟ 14 ਜਨਵਰੀ ਤੋਂ 14 ਜੁਲਾਈ 2026 ਤੱਕ ਲਾਗੂ ਰਹੇਗੀ।

ਰੇਲ ਮੰਤਰਾਲੇ ਵੱਲੋਂ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (CRIS) ਨੂੰ ਭੇਜੇ ਗਏ ਪੱਤਰ ਵਿੱਚ ਸਾਫ਼ ਕੀਤਾ ਗਿਆ ਹੈ ਕਿ ਰੇਲਵਨ ਐਪ ‘ਤੇ ਸਾਰੇ ਡਿਜੀਟਲ ਭੁਗਤਾਨ ਮਾਧਿਅਮਾਂ ਰਾਹੀਂ ਗ਼ੈਰ-ਰਾਖਵੀਆਂ ਟਿਕਟਾਂ ਦੀ ਬੁਕਿੰਗ ‘ਤੇ ਇਹ ਛੂਟ ਦਿੱਤੀ ਜਾਵੇਗੀ। ਇਸ ਲਈ ਸਾਫਟਵੇਅਰ ਪ੍ਰਣਾਲੀ ਵਿੱਚ ਲੋੜੀਂਦੇ ਬਦਲਾਅ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

ਫ਼ਿਲਹਾਲ ਰੇਲਵਨ ਐਪ ‘ਤੇ ਆਰ-ਵਾਲੇਟ ਰਾਹੀਂ ਗ਼ੈਰ-ਰਾਖਵੀਂ ਟਿਕਟ ਬੁੱਕ ਕਰਨ ‘ਤੇ ਤਿੰਨ ਫ਼ੀਸਦੀ ਕੈਸ਼ਬੈਕ ਦੀ ਸਹੂਲਤ ਪਹਿਲਾਂ ਤੋਂ ਹੀ ਮਿਲ ਰਹੀ ਹੈ, ਜੋ ਅੱਗੇ ਵੀ ਜਾਰੀ ਰਹੇਗੀ। ਮੰਤਰਾਲੇ ਮੁਤਾਬਕ, ਇਸ ਨਵੇਂ ਫ਼ੈਸਲੇ ਨਾਲ ਹੋਰ ਯਾਤਰੀ ਡਿਜੀਟਲ ਪਲੇਟਫ਼ਾਰਮ ਰਾਹੀਂ ਟਿਕਟਾਂ ਬੁੱਕ ਕਰਨ ਵੱਲ ਪ੍ਰੇਰਿਤ ਹੋਣਗੇ ਅਤੇ ਕੈਸ਼ਲੈੱਸ ਲੈਣ-ਦੇਣ ਨੂੰ ਹੋਰ ਵਧਾਵਾ ਮਿਲੇਗਾ।