ਮਹਾਰਾਸ਼ਟਰ ਵਿੱਚ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ: ਨੈਸ਼ਨਲ ਹਾਈਵੇ 44 ਜਾਮ

42

ਮਹਾਰਾਸ਼ਟਰ 29 Oct 2025 AJ DI Awaaj

National Desk : ਮਹਾਰਾਸ਼ਟਰ ਵਿੱਚ ਕਿਸਾਨਾਂ ਦਾ ਵਿਰੋਧ ਦੂਜੇ ਦਿਨ ਵੀ ਜਾਰੀ ਹੈ। ਸਾਬਕਾ ਮੰਤਰੀ ਅਤੇ ਪ੍ਰਹਾਰ ਪਾਰਟੀ ਦੇ ਨੇਤਾ ਬੱਚੂ ਕਡੂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਸੜਕਾਂ ‘ਤੇ ਉਤਰੇ ਅਤੇ ਨਾਗਪੁਰ ਨੂੰ ਹੈਦਰਾਬਾਦ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ 44 ਨੂੰ ਜਾਮ ਕਰ ਦਿੱਤਾ।

ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਕਰਜ਼ੇ ਮੁਆਫ਼ ਨਹੀਂ ਕਰ ਰਹੀ ਅਤੇ ਸੋਕੇ ਨਾਲ ਜੂਝ ਰਹੇ ਕਿਸਾਨਾਂ ਨੂੰ ਸਹਾਇਤਾ ਨਹੀਂ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਰੇਲ ਗੱਡੀਆਂ ਰੋਕਣ ਦੀ ਕਾਰਵਾਈ ਵੀ ਕਰਨਗੇ।

ਬੱਚੂ ਕਡੂ ਨੇ ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਰਾਜ ਕੋਲ ਪੈਸੇ ਨਹੀਂ ਹਨ ਤਾਂ ਕੇਂਦਰ ਸਰਕਾਰ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸੋਇਆਬੀਨ ਸਮੇਤ ਹੋਰ ਫਸਲਾਂ ‘ਤੇ ਛੇ ਹਜ਼ਾਰ ਰੁਪਏ ਦੀ ਸਹਾਇਤਾ ਅਤੇ 20 ਫ਼ੀਸਦੀ ਬੋਨਸ ਦੀ ਮੰਗ ਕੀਤੀ ਹੈ।

ਮੌਜੂਦਾ ਹਾਲਾਤਾਂ ਵਿੱਚ ਲਗਭਗ ਡੇਢ ਲੱਖ ਕਿਸਾਨ ਪ੍ਰਦਰਸ਼ਨ ਵਿੱਚ ਸ਼ਾਮਲ ਹਨ, ਜਦਕਿ ਹੋਰ ਹਜ਼ਾਰਾਂ ਕਿਸਾਨਾਂ ਦੇ ਜਲਦ ਹੀ ਜੁੜਨ ਦੀ ਸੰਭਾਵਨਾ ਹੈ।