ਪੁਤਿਨ ਲਈ ਵੱਡਾ ਝਟਕਾ: ਮਾਸਕੋ ‘ਚ ਕਾਰ ਬੰਬ ਧ/ਮਾਕੇ ਨਾਲ ਸੀਨੀਅਰ ਰੂਸੀ ਜਨਰਲ ਦੀ ਮੌ/ਤ, ਯੂਕਰੇਨ ‘ਤੇ ਸ਼ੱਕ

3
ਪੁਤਿਨ ਲਈ ਵੱਡਾ ਝਟਕਾ: ਮਾਸਕੋ ‘ਚ ਕਾਰ ਬੰਬ ਧ/ਮਾਕੇ ਨਾਲ ਸੀਨੀਅਰ ਰੂਸੀ ਜਨਰਲ ਦੀ ਮੌ/ਤ, ਯੂਕਰੇਨ ‘ਤੇ ਸ਼ੱਕ

22 ਦਸੰਬਰ, 2025 ਅਜ ਦੀ ਆਵਾਜ਼

International Desk:  ਰੂਸ ਦੀ ਰਾਜਧਾਨੀ ਮਾਸਕੋ ਵਿੱਚ ਸੋਮਵਾਰ ਨੂੰ ਹੋਏ ਭਿਆਨਕ ਕਾਰ ਬੰਬ ਧਮਾਕੇ ਨੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਸ ਧਮਾਕੇ ਵਿੱਚ ਰੂਸੀ ਫੌਜ ਦੇ ਇੱਕ ਸੀਨੀਅਰ ਜਨਰਲ ਦੀ ਮੌ/ਤ ਹੋ ਗਈ। ਸ਼ੁਰੂਆਤੀ ਜਾਂਚ ਮੁਤਾਬਕ ਜਨਰਲ ਦੀ ਕਾਰ ਦੇ ਹੇਠਾਂ ਵਿਸਫੋਟਕ ਲਗਾਇਆ ਗਿਆ ਸੀ, ਜੋ ਅਚਾਨਕ ਫਟ ਗਿਆ ਅਤੇ ਭਾਰੀ ਨੁਕਸਾਨ ਹੋਇਆ।

ਰੂਸ ਦੀ ਇਨਵੈਸਟੀਗੇਟਿਵ ਕਮੇਟੀ ਨੇ ਲੈਫਟੀਨੈਂਟ ਜਨਰਲ ਫਾਨਿਲ ਸਰਵਰੋਵ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਨਿਲ ਸਰਵਰੋਵ ਜਨਰਲ ਸਟਾਫ਼ ਦੇ ਟ੍ਰੇਨਿੰਗ ਵਿਭਾਗ ਦੇ ਮੁਖੀ ਸਨ। ਇਹੀ ਕਮੇਟੀ ਰੂਸ ਵਿੱਚ ਵੱਡੇ ਅਤੇ ਸੰਵੇਦਨਸ਼ੀਲ ਅਪਰਾਧਾਂ ਦੀ ਜਾਂਚ ਕਰਦੀ ਹੈ।

ਯੂਕਰੇਨ ਵੱਲ ਘੁੰਮ ਰਹੀ ਸ਼ੱਕ ਦੀ ਸੂਈ

ਰੂਸੀ ਜਾਂਚ ਏਜੰਸੀਆਂ ਦੀ ਸ਼ੁਰੂਆਤੀ ਰਿਪੋਰਟ ਵਿੱਚ ਇਸ ਹਮਲੇ ਦਾ ਸਬੰਧ ਯੂਕਰੇਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਫਰਵਰੀ 2022 ਵਿੱਚ ਯੂਕਰੇਨ ‘ਚ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਰੂਸ ਅਤੇ ਰੂਸ ਦੇ ਕਬਜ਼ੇ ਹੇਠ ਆਏ ਯੂਕਰੇਨੀ ਖੇਤਰਾਂ ਵਿੱਚ ਕਈ ਰੂਸੀ ਫੌਜੀ ਅਧਿਕਾਰੀਆਂ ‘ਤੇ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਲਈ ਮਾਸਕੋ ਵੱਲੋਂ ਕੀਵ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ।

ਰੂਸ ‘ਚ ਪਹਿਲਾਂ ਵੀ ਹੋ ਚੁੱਕੇ ਹਨ ਐਸੇ ਹਮਲੇ

ਰੂਸ-ਯੂਕਰੇਨ ਜੰਗ ਦੌਰਾਨ ਦੋਵਾਂ ਪਾਸਿਆਂ ਤੋਂ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰੂਸ ਵਿੱਚ ਇਸ ਤੋਂ ਪਹਿਲਾਂ ਵੀ ਕਈ ਵੱਡੇ ਬੰਬ ਧਮਾਕੇ ਹੋਏ ਹਨ।

  • ਅਪ੍ਰੈਲ 2025 ਵਿੱਚ ਇੱਕ ਕਾਰ ਬੰਬ ਧ/ਮਾਕੇ ‘ਚ ਜਨਰਲ ਸਟਾਫ਼ ਦੇ ਉਪ ਮੁਖੀ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਮੌ/ਤ ਹੋ ਗਈ ਸੀ।

  • ਦਸੰਬਰ 2024 ਵਿੱਚ ਮਾਸਕੋ ‘ਚ ਬੰਬ ਨਾਲ ਲੈਸ ਇਕ ਇਲੈਕਟ੍ਰਿਕ ਸਕੂਟਰ ਦੇ ਧਮਾਕੇ ‘ਚ ਰੇਡੀਓਲੌਜੀਕਲ, ਕੈਮੀਕਲ ਅਤੇ ਬਾਇਓਲੌਜੀਕਲ ਡਿਫੈਂਸ ਫੋਰਸਿਜ਼ ਦੇ ਮੁਖੀ ਇਗੋਰ ਕਿਰੀਲੋਵ ਦੀ ਜਾਨ ਗਈ ਸੀ, ਜਿਸ ਦੀ ਜ਼ਿੰਮੇਵਾਰੀ ਯੂਕਰੇਨ ਦੀ ਐਸਬੀਯੂ ਨੇ ਲਈ ਸੀ।

  • ਅਪ੍ਰੈਲ 2023 ਵਿੱਚ ਸੇਂਟ ਪੀਟਰਸਬਰਗ ਦੇ ਇਕ ਕੈਫੇ ਵਿੱਚ ਧਮਾਕੇ ਨਾਲ ਰੂਸੀ ਫੌਜੀ ਬਲੌਗਰ ਮੈਕਸਿਮ ਫੋਮਿਨ ਦੀ ਮੌਤ ਹੋ ਗਈ ਸੀ।

  • ਅਗਸਤ 2022 ਵਿੱਚ ਕਾਰ ਬੰਬ ਧਮਾਕੇ ‘ਚ ਅਤਿ-ਰਾਸ਼ਟਰਵਾਦੀ ਵਿਚਾਰਕ ਅਲੈਗਜ਼ੈਂਡਰ ਡੁਗਿਨ ਦੀ ਧੀ ਡਾਰੀਆ ਡੁਗਿਨਾ ਦੀ ਮੌਤ ਹੋਈ ਸੀ।

ਤਾਜ਼ਾ ਹਮਲੇ ਤੋਂ ਬਾਅਦ ਰੂਸ ਵਿੱਚ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ।