ਮੰਡੀ (ਹਿਮਾਚਲ ਪ੍ਰਦੇਸ਼) 24 July 2025 AJ DI Awaaj
Himachal Desk – ਮੰਡੀ ਜ਼ਿਲ੍ਹੇ ਦੇ ਸਰਕਾਘਾਟ ਖੇਤਰ ਵਿਚ ਇੱਕ ਗੰਭੀਰ ਸੜਕ ਹਾਦ*ਸਾ ਵਾਪਰਿਆ ਹੈ, ਜਿੱਥੇ HRTC ਦੀ ਬੱਸ ਖੱਡ ਵਿੱਚ ਡਿੱ*ਗ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਹਾਦਸੇ ਵਿੱਚ 20 ਤੋਂ 25 ਯਾਤਰੀ ਜ਼ਖ਼*ਮੀ ਹੋਏ ਹਨ।
ਹਾਦ*ਸਾ ਰਾਤ ਕਰੀਬ 9 ਵਜੇ ਸਰਕਾਘਾਟ ਦੇ ਮਾਸੇਰਾਨ ਨੇੜਲੇ ਤ੍ਰੰਗਲਾ ਪਿੰਡ ਵਿਖੇ ਵਾਪਰਿਆ। ਬੱਸ ਸਰਕਾਘਾਟ ਤੋਂ ਜਾਮਨੀ-ਦੁਰਗਾਪੁਰ ਰੂਟ ਤੇ ਸੀ ਅਤੇ ਇੱਕ ਮੋੜ ‘ਤੇ ਕੰਟਰੋਲ ਗੁਆ ਬੈਠੀ। ਬੱਸ ਲਗਭਗ 150 ਮੀਟਰ ਹੇਠਾਂ ਖੱਡ ਵਿੱਚ ਡਿੱ*ਗੀ ਤੇ ਅੰਤ ਵਿਚ ਖੇਤਾਂ ਵਿਚ ਜਾ ਫਸੀ।
ਇਲਾਕੇ ਦੀ ਰਹਿਣ ਵਾਲੀ ਮਧੂ ਨੇ ਸੋਸ਼ਲ ਮੀਡੀਆ ਰਾਹੀਂ ਹਾਦਸੇ ਦੀ ਜਾਣਕਾਰੀ ਦਿੱਤੀ ਪਰ ਜ਼ਖ਼*ਮੀਆਂ ਦੀ ਗਿਣਤੀ ਨਹੀਂ ਦੱਸੀ।
ਡੀਐਸਪੀ ਸੰਜੀਵ ਗੌਤਮ ਨੇ ਹਾਦ*ਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੱਸ ਵਿੱਚ 20 ਤੋਂ 25 ਯਾਤਰੀ ਸਵਾਰ ਸਨ ਅਤੇ ਜ਼ਖ਼*ਮੀਆਂ ਦੀ ਮਦਦ ਲਈ ਰਾਹਤ ਕਾਰਜ ਜਾਰੀ ਹੈ।
ਬੱਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਹਾਦਸੇ ਦੀ ਗੰਭੀਰਤਾ ਦਰਸਾਉਂਦੀਆਂ ਹਨ। ਪ੍ਰਸ਼ਾਸਨ ਵੱਲੋਂ ਜ਼ਖ਼*ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਅਤੇ ਹਾਦ*ਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
