ਸੰਗਰੂਰ, 8 ਮਈ 2025 AJ Di Awaaj
ਤਹਿਸੀਲਦਾਰ ਸੰਗਰੂਰ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿੱਤੀ ਸਾਲ 2025-26 ਲਈ ਦਫ਼ਤਰ ਉਪ ਮੰਡਲ ਮੈਜਿਸਟਰੇਟ ਸੰਗਰੂਰ ਦੀ ਚਾਹਦੁੱਧ ਦੀ ਕੰਟੀਨ ਦੇ ਠੇਕੇ ਦੀ ਬੋਲੀ 14 ਮਈ ਨੂੰ ਸਵੇਰੇ 11:00 ਵਜੇ ਤਹਿਸੀਲਦਾਰ ਦਫ਼ਤਰ ਸੰਗਰੂਰ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਬੋਲੀ ਦੀ ਪ੍ਰਵਾਨਗੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਦਿੱਤੀ ਜਾਣੀ ਹੈ ਜੋ ਬਿਨਾ ਕਿਸੇ ਕਾਰਨ ਦੱਸੇ ਬੋਲੀ ਨਾ-ਮਨਜ਼ੂਰ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੋਲੀ ਦੀ ਪ੍ਰਵਾਨਗੀ ਉਪਰੰਤ ਠੇਕੇਦਾਰ ਪੱਟੇਦਾਰ ਦੀ ਹੈਸੀਅਤ ਅਖਤਿਆਰ ਕਰੇਗਾ। ਬੋਲੀ ਦੀ ਪ੍ਰਵਾਨਗੀ ਤੋਂ ਪਹਿਲਾਂ ਵੱਧ ਬੋਲੀ ਦੇਣ ਵਾਲੇ ਨੂੰ ਪੱਟੇਦਾਰ ਅਖਤਿਆਰ ਦਾ ਕੋਈ ਹੱਕ ਨਹੀਂ ਹੋਵੇਗਾ। ਉਨ੍ਹਾ ਠੇਕੇ ਸਬੰਧੀ ਸ਼ਰਤਾਂ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਬੋਲੀ ਦੀ ਅੱਧੀ ਰਕਮ ਮੌਕੇ ਤੇ ਹੀ ਵਸੂਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੋਲੀ ਦੀ ਬਾਕੀ ਰਹਿੰਦੀ ਰਕਮ ਦੂਜੀ ਕਿਸ਼ਤ ਮਿਤੀ ਅਕਤੂਬਰ 2025 ਨੂੰ ਜਮ੍ਹਾਂ ਕਰਵਾਉਣ ਦਾ ਪਾਬੰਦ ਹੋਵੇਗਾ। ਰਕਮ ਨਾ-ਦਖ਼ਲ ਕਰਨ ਦੀ ਸੂਰਤ ਵਿੱਚ ਪੱਟੇਦਾਰ ਨੂੰ ਬੇ-ਦਖ਼ਲ ਕਰ ਦਿੱਤਾ ਜਾਵੇਗਾ ਅਤੇ ਬੋਲੀ ਦੁਬਾਰਾ ਕੀਤੀ ਜਾਵੇਗੀ। ਠੇਕੇਦਾਰ ਤੋਂ ਸਰਕਾਰ ਨੂੰ ਹੋਣ ਵਾਲੇ ਨੁਕਸਾਨ ਦੀ ਵੀ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੋਲੀ ਦੀ ਮਨਜ਼ੂਰੀ ਤੋਂ ਤੁਰੰਤ ਬਾਅਦ ਸਬੰਧਤ ਵਿਅਕਤੀ ਇੱਕ ਇਕਰਾਰਨਾਮਾ ਪੇਸ਼ ਕਰੇਗਾ ਅਤੇ ਇੱਕ ਜਾਮਨ ਦੀ ਜਾਮਨੀ ਵੀ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਠੇਕੇਦਾਰ ਕੰਟੀਨ ਦਾ ਸਮਾਨ ਸਰਕਾਰ ਦੇ ਨਿਰਧਾਰਿਤ ਕੀਤੇ ਹੋਏ ਰੇਟਾਂ ਉੱਤੇ ਵੇਚਣ ਦਾ ਪਾਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਬੋਲੀ ਦੇਣ ਵਾਲੇ ਨੂੰ ਬੋਲੀ ਦੇਣ ਤੋਂ ਪਹਿਲਾਂ ਮੁਬਲਿਗ 10 ਹਜਾ਼ਰ ਰੁਪਏ ਬਤੌਰ ਜਮਾਨਤ ਜਮ੍ਹਾਂ ਕਰਵਾਉਣੇ ਹੋਣਗੇ ਜੋ ਕਿ ਬੋਲੀ ਖ਼ਤਮ ਹੋਣ ਤੋਂ ਬਾਅਦ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਠੇਕੇਦਾਰ ਕੰਟੀਨ ਵਸਤੂਆਂ ਦੇ ਰੇਟ ਬੈਠਣ ਵਾਲੀ ਜਗ੍ਹਾਂ ਦੇ ਅੰਦਰ ਲਿਖ ਕੇ ਲਾਵੇਗਾ ਅਤੇ ਬੋਲੀਕਾਰ ਠੇਕੇ ਨੂੰ ਅੱਗੇ ਕਿਸੇ ਹੋਰ ਵਿਅਕਤੀ ਨੂੰ ਸਬਲੈਟ ਨਹੀਂ ਕਰੇਗਾ।
ਉਨ੍ਹਾਂ ਦੱਸਿਆ ਕਿ ਜੇਕਰ ਨਿਰਧਾਰਿਤ ਮਿਤੀ ਨੂੰ ਕੋਈ ਸਰਕਾਰੀ ਛੁੱਟੀ ਹੋ ਜਾਂਦੀ ਹੈ ਤਾਂ ਇਹ ਬੋਲੀ ਅਗਲੇ ਕੰਮ ਵਾਲੇ ਦਿਨ ਇਸ ਸਥਾਨ ਤੇ ਅਤੇ ਇਸੇ ਸਮੇਂ ’ਤੇ ਹੀ ਕਰਵਾਈ ਜਾਵੇਗੀ ਅਤੇ ਬਾਕੀ ਦੀਆਂ ਸ਼ਰਤਾਂ ਮੌਕੇ ’ਤੇ ਸੁਣਾਈਆਂ ਜਾਣਗੀਆਂ।
