ਮਾਈ ਭਾਰਤ ਵਲੋਂ ਵਿਕਸਿਤ ਭਾਰਤ ਕੁਇਜ਼ ਮੁਕਾਬਲੇ

41

ਬਰਨਾਲਾ, 15 ਸਤੰਬਰ 2025 AJ DI Awaaj
Punjab Desk : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਮੇਰਾ ਯੁਵਾ ਭਾਰਤ ਵਲੋਂ ਮਾਈ ਭਾਰਤ ਪੋਰਟਲ ‘ਤੇ ਇਕ ਵਿਕਸਿਤ ਭਾਰਤ ਕੁਇਜ਼ ਮੁਕਾਬਲੇ ਕਰਾਏ ਜਾ ਰਹੇ ਹਨ। ਇਹ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੋਗ ਅਧੀਨ ਇਕ ਦੇਸ਼ ਵਿਆਪੀ ਪਹਿਲਕਦਮੀ ਹੈ। ਇਸ ਵਿੱਚ 15 ਤੋਂ 29 ਸਾਲ ਦੇ ਨੌਜਵਾਨ 1 ਸਤੰਬਰ 2025 ਤੋਂ 15 ਅਕਤੂਬਰ 2025 ਤੱਕ ਮਾਈ ਭਾਰਤ ਪੋਰਟਲ ‘ਤੇ ਜਾ ਕੇ ਹਿੱਸਾ ਲੈ ਸਕਦੇ ਹਨ।
ਇਸ ਸਬੰਧੀ ਜ਼ਿਲ੍ਹਾ ਯੂਥ ਅਫ਼ਸਰ ਆਭਾ ਸੋਨੀ ਵਲੋਂ ਦੱਸਿਆ ਗਿਆ ਕਿ ਇਸ ਕੁਇਜ਼ ਵਿਚ ਆਮ ਗਿਆਨ, ਭਾਰਤ ਦੀਆਂ ਪ੍ਰਾਪਤੀਆਂ, ਨਸ਼ਾ ਛੁਡਾਊ, ਆਤਮ ਨਿਰਭਰ ਭਾਰਤ, ਵੋਕਲ ਫੌਰ ਲੋਕਲ ਆਦਿ ਵਿਸ਼ਿਆਂ ‘ਤੇ ਆਮ ਪ੍ਰਸ਼ਨ ਪੁੱਛੇ ਜਾਣਗੇ। ਇਸ ਦਾ ਨਤੀਜਾ 22 ਅਕਤੂਬਰ 2025 ਨੂੰ ਆਵੇਗਾ। ਚੁਣੇ ਗਏ ਨੌਜਵਾਨ ਇਸ ਮੁਕਾਬਲੇ ਦੇ ਦੂਜੀ ਭਾਗ ਵਿਚ ਜਾਣਗੇ। ਇਸ ਵਿਚ ਵਿਕਸਿਤ ਭਾਰਤ ਲੇਖ ਮੁਕਾਬਲਾ ਹੋਵੇਗਾ। ਇਸ ਵਿਚੋਂ ਚੁਣੇ ਗਏ ਨੌਜਵਾਨ ਰਾਜ ਪੱਧਰੀ ਮੁਕਾਬਲੇ ਵਿਚ ਜਾਣਗੇ। ਰਾਜ ਪੱਧਰੀ ਮੁਕਾਬਲੇ ਵਿਚ ਵਿਸਕਿਤ ਭਾਰਤ ਸਬੰਧੀ ਪ੍ਰੇਜ਼ੇਂਟੇਸ਼ਨ ਦੇਣਗੇ, ਜਿਨ੍ਹਾਂ ਵਿਚ ਅਖੀਰ ਵਿਚ ਚੁਣੇ ਗਏ ਨੌਜਵਾਨ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰ ਪੱਧਰੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਰਾਸ਼ਟਰ ਪੱਧਰੀ ਪ੍ਰੋਗਰਾਮ ਲਈ ਹਰ ਰਾਜ ਵਿਚ 40 ਨੌਜਵਾਨ ਚੁਣੇ ਜਾਣਗੇ। ਇਹਨਾਂ ਵਿਚੋਂ ਚੁਣੇ ਗਏ ਨੌਜਵਾਨ ਦਿੱਲੀ ਵਿਖੇ 10-12 ਜਨਵਰੀ 2026 ਨੂੰ ਹੋਣ ਵਾਲੇ ਪ੍ਰੋਗਰਾਮ ਵਿਚ ਹਿੱਸਾ ਲੈਣਗੇ ਜਿਥੇ ਓਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸਾਹਮਣੇ ਆਪਣੀ ਪ੍ਰੇਜ਼ੇਂਟੇਸ਼ਨ ਦੇਣ ਦਾ ਮੌਕਾ ਮਿਲੇਗਾ।
ਓਨ੍ਹਾਂ ਬਰਨਾਲਾ ਜ਼ਿਲ੍ਹੇ ਦੇ ਸਾਰੇ 15 ਤੋਂ 29 ਸਾਲ ਦੇ ਨੌਜਵਾਨਾਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ।