ਬੈਂਗਲੁਰੂ: ਸਰਜਨ ਪਤੀ ਨੇ ਡਾਕਟਰ ਪਤਨੀ ਦੀ ਕੀਤੀ ਹੱਤਿ*ਆ

17

ਬੈਂਗਲੁਰੂ: 16 Oct 2025 AJ DI Awaaj

National Desk : ਬੈਂਗਲੁਰੂ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਸਰਜਨ ਪਤੀ ਨੇ ਆਪਣੀ ਹੀ ਡਾਕਟਰ ਪਤਨੀ ਦੀ ਹੱਤਿ*ਆ ਕਰ ਦਿੱਤੀ। 32 ਸਾਲਾ ਡਾ. ਮਹਿੰਦਰ ਰੈੱਡੀ, ਜੋ ਕਿ ਇੱਕ ਮਸ਼ਹੂਰ ਹਸਪਤਾਲ ਵਿੱਚ ਜਨਰਲ ਸਰਜਨ ਸੀ, ਨੇ ਆਪਣੇ ਡਾਕਟਰੀ ਗਿਆਨ ਦੀ ਵਰਤੋਂ ਇਲਾਜ ਨਹੀਂ ਸਗੋਂ ਕ*ਤ*ਲ ਕਰਨ ਲਈ ਕੀਤੀ। ਛੇ ਮਹੀਨੇ ਤੱਕ ਇਸ ਮਾਮਲੇ ਨੂੰ ਕੁਦਰਤੀ ਮੌ*ਤ ਮੰਨਿਆ ਗਿਆ, ਪਰ ਹੁਣ ਪੁਲਿਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਇੱਕ ਪਹਿਲਾਂ ਤੋਂ ਸੋਚੀ-ਸਮਝੀ ਸਾਜ਼ਿਸ਼ ਸੀ।

ਪੁਲਿਸ ਨੇ 14 ਅਕਤੂਬਰ ਨੂੰ ਡਾ. ਮਹਿੰਦਰ ਨੂੰ ਗ੍ਰਿਫ*ਤਾਰ ਕੀਤਾ। ਜਾਂਚ ਅਨੁਸਾਰ, ਉਸਨੇ ਆਪਣੀ ਪਤਨੀ ਡਾ. ਕ੍ਰਿਤਿਕਾ ਰੈੱਡੀ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦੇ ਕੇ ਮਾ*ਰਿਆ ਸੀ। ਦੋਹਾਂ ਦਾ ਵਿਆਹ 26 ਮਈ 2024 ਨੂੰ ਹੋਇਆ ਸੀ। ਵ੍ਹਾਈਟਫੀਲਡ ਦੇ ਡੀਸੀਪੀ ਐਮ. ਪਰਸ਼ੂਰਾਮ ਨੇ ਦੱਸਿਆ ਕਿ ਮਹਿੰਦਰ ਨੇ ਆਪਣੀ ਪਤਨੀ ਦੀਆਂ ਸਿਹਤ ਸੰਬੰਧੀ ਕਮਜ਼ੋਰੀਆਂ ਦਾ ਫਾਇਦਾ ਚੁੱਕਦਿਆਂ ਯੋਜਨਾ ਬਣਾ ਕੇ ਕ*ਤਲ ਕੀਤਾ।

ਜਾਂਚ ਵਿੱਚ ਸਾਹਮਣੇ ਆਇਆ ਕਿ 21 ਅਪ੍ਰੈਲ ਨੂੰ ਮਹਿੰਦਰ ਨੇ ਪੇਟ ਦਰਦ ਦਾ ਬਹਾਨਾ ਬਣਾਕੇ ਘਰ ‘ਚ ਕ੍ਰਿਤਿਕਾ ਨੂੰ IV ਇੰਜੈਕਸ਼ਨ ਦਿੱਤਾ। 23 ਅਪ੍ਰੈਲ ਨੂੰ ਉਸਨੇ ਦੁਬਾਰਾ ਇੱਕ ਟੀਕਾ ਲਗਾਇਆ, ਜਿਸ ਤੋਂ ਅਗਲੇ ਸਵੇਰੇ ਕ੍ਰਿਤਿਕਾ ਬੇਹੋਸ਼ ਮਿਲੀ। ਡਾਕਟਰ ਹੋਣ ਦੇ ਬਾਵਜੂਦ ਮਹਿੰਦਰ ਨੇ ਸੀਪੀਆਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਹਸਪਤਾਲ ‘ਚ ਉਸਨੂੰ ਮ੍ਰਿ*ਤਕ ਘੋਸ਼ਿਤ ਕਰ ਦਿੱਤਾ ਗਿਆ।

ਸ਼ੁਰੂ ‘ਚ ਮਾਮਲੇ ਨੂੰ ਕੁਦਰਤੀ ਮੌ*ਤ ਮੰਨਿਆ ਗਿਆ ਸੀ, ਪਰ ਪੋਸ*ਟਮਾ*ਰਟਮ ਅਤੇ ਐਫਐਸਐਲ ਰਿਪੋਰਟ ਵਿੱਚ ਬੇਹੋਸ਼ ਕਰਨ ਵਾਲੇ ਪਦਾਰਥ ਦੇ ਨਿਸ਼ਾਨ ਮਿਲਣ ਤੋਂ ਬਾਅਦ ਕੇਸ ਕ*ਤਲ ਵਿੱਚ ਬਦਲ ਦਿੱਤਾ ਗਿਆ। ਕ੍ਰਿਤਿਕਾ ਦੇ ਪਿਤਾ ਕੇ. ਮੁਨੀ ਰੈੱਡੀ ਦੀ ਸ਼ਿਕਾਇਤ ‘ਤੇ ਮਹਿੰਦਰ ਖ਼ਿਲਾਫ਼ ਐਫਆਈਆਰ ਦਰਜ ਹੋਈ।

ਪੁਲਿਸ ਦੇ ਮੁਤਾਬਕ, ਵਿਆਹ ਤੋਂ ਬਾਅਦ ਮਹਿੰਦਰ ਨੂੰ ਪਤਾ ਲੱਗਾ ਕਿ ਕ੍ਰਿਤਿਕਾ ਨੂੰ ਗੈਸਟ੍ਰਿਕ ਅਤੇ ਮੈਟਾਬੋਲਿਕ ਸਮੱਸਿਆਵਾਂ ਸਨ, ਜਿਸ ਕਰਕੇ ਉਸਦੇ ਮਨ ਵਿੱਚ ਨਾਰਾਜ਼ਗੀ ਪੈਦਾ ਹੋਈ ਜੋ ਅੰਤ ਵਿੱਚ ਕਤ*ਲ ਦਾ ਕਾਰਨ ਬਣੀ।

ਕ੍ਰਿਤਿਕਾ ਦੀ ਮੌ*ਤ ਤੋਂ ਬਾਅਦ ਵੀ ਮਹਿੰਦਰ ਆਮ ਤਰ੍ਹਾਂ ਵਰਤਾਰਾ ਕਰਦਾ ਰਿਹਾ ਅਤੇ ਮੌ*ਤ ਨੂੰ ਕੁਦਰਤੀ ਦੱਸਦਾ ਰਿਹਾ। ਪਰ ਐਫਐਸਐਲ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੇ ਉਸਨੂੰ ਭਾਰਤੀ ਦੰਡ ਸੰਹਿਤਾ ਦੀ ਧਾਰਾ 302 (ਕਤਲ) ਤਹਿਤ ਗ੍ਰਿਫ*ਤਾਰ ਕਰ ਲਿਆ।

ਡਾ. ਕ੍ਰਿਤਿਕਾ 4 ਮਈ ਨੂੰ ਆਪਣਾ ਨਵਾਂ ਕਲੀਨਿਕ “ਸਕਿਨ ਐਂਡ ਸਕੈਲਪਲ” ਖੋਲ੍ਹਣ ਜਾ ਰਹੀ ਸੀ। ਉਸਦੇ ਸਹਿਯੋਗੀਆਂ ਨੇ ਕਿਹਾ, “ਉਹ ਹਮੇਸ਼ਾ ਕਹਿੰਦੀ ਸੀ ਕਿ ਉਹ ਚਮੜੀ ਵਿਗਿਆਨ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣਾ ਚਾਹੁੰਦੀ ਹੈ। ਇਹ ਸੋਚਣਾ ਦੁਖਦਾਈ ਹੈ ਕਿ ਉਸਦਾ ਆਪਣਾ ਪਤੀ ਉਸਦੀ ਜਾਨ ਦਾ ਵੈਰੀ ਬਣ ਗਿਆ।”