ਹੋਲਾ ਮਹੱਲਾ ਤੋ ਪਹਿਲਾ ਸੜਕਾਂ, ਪੁਲੀਆਂ ਦੀ ਮੁਕੰਮਲ ਮੁਰੰਮਤ ਹੋਵੇਗੀ- ਮੇਲਾ ਅਫਸਰ ਜਸਪ੍ਰੀਤ ਸਿੰਘ

19

ਸ੍ਰੀ ਅਨੰਦਪੁਰ ਸਾਹਿਬ 03 ਫਰਵਰੀ (): Fact Recorder

  • ਐਸ.ਡੀ.ਐਮ ਨੇ ਅਧਿਕਾਰੀਆਂ ਨਾਲ ਮੇਲਾ ਖੇਤਰ ਦਾ ਦੌਰਾ ਕਰਕੇ ਜਰੂਰੀ ਮੁਰੰਮਤ ਦੇ ਦਿੱਤੇ ਨਿਰਦੇਸ਼
  • ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੀ ਪੁਲੀ ਦੀ ਜਲਦੀ ਮੁਰੰਮਤ ਕਰਵਾਉਣ ਦੀ ਹਦਾਇਤ  

ਹੋਲਾ ਮਹੱਲਾ ਤਿਉਹਾਰ ਦੀਆਂ ਅਗਾਓ ਤਿਆਰੀਆਂ ਦਾ ਜਾਇਜਾ ਲੈਣ ਮੋਕੇ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੇ ਨੈਸ਼ਨਲ ਹਾਈਵੇ ਅਥਾਰਟੀ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮਾ ਅਤੇ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੇਲਾ ਖੇਤਰ ਦੀ ਜਰੂਰੀ ਮੁਰੰਮਤ ਤੁਰੰਤ ਕਰਵਾਉਣ। ਸ਼ਰਧਾਲੂਆਂ/ਸੰਗਤਾਂ ਦੀ ਸਹੂਲਤ ਲਈ ਸਾਰੇ ਜਰੂਰੀ ਕੰਮ ਸਮਾ ਰਹਿੰਦੇ ਮੁਕੰਮਲ ਕੀਤੇ ਜਾਣ।

ਮੇਲਾ ਅਫਸਰ ਅੱਜ ਅਧਿਕਾਰੀਆਂ ਨਾਲ ਮੇਲਾ ਖੇਤਰ ਦਾ ਵਿਸੇਸ਼ ਦੋਰਾ ਕਰ ਰਹੇ ਸਨ। ਉਨ੍ਹਾਂ ਨੇ ਨੈਸ਼ਨਲ ਹਾਈਵੇ ਦੇ ਐਸ.ਡੀ.ਓ ਨਵਦੀਪ ਕੁਮਾਰ ਨੂੰ ਹਦਾਇਤ ਕੀਤੀ ਕਿ ਹੋਲਾ ਮਹੱਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੀ ਪੁਲੀ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਹਦਾਇਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋ ਇਲਾਵਾ ਲੋਕ ਨਿਰਮਾਣ ਵਿਭਾਗ, ਨਗਰ ਕੋਂਸਲ ਤੇ ਵਾਟਰ ਸਪਲਾਈ ਵਿਭਾਗ ਜਿੱਥੇ ਵੀ ਜਰੂਰੀ ਮੁਰੰਮਤ ਲੋੜੀਦੀ ਹੋਵੇ, ਉਹ ਤੁਰੰਤ ਕਰਵਾਉਣ ਤਾਂ ਕਿ ਮੇਲਾ ਖੇਤਰ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਤਿਆਰ ਕੀਤਾ ਜਾਵੇ। ਉਨ੍ਹਾਂ ਨੇ ਮੇਲਾ ਖੇਤਰ ਦਾ ਰੋਜਾਨਾ ਦੌਰਾ ਕਰਕੇ ਚੱਲ ਰਹੇ ਕੰਮਾਂ ਤੇ ਪ੍ਰਬੰਧਾਂ ਦੀ ਰੋਜ਼ਾਨਾ ਸਮੀਖਿਆ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਜੇ.ਈ ਹਰਜਿੰਦਰ ਸਿੰਘ ਪੀ.ਡਬਲਯੂ.ਡੀ, ਅਸੀਸ ਟੋਂਕ ਐਸ.ਡੀ.ਓ ਵਾਟਰ ਸਪਲਾਈ ਸ਼ਹਿਰੀ ਖੇਤਰ , ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ ਮੋਜੂਦ ਸਨ।