Delhi 03 Feb 2026 AJ DI Awaaj
National Desk : ਬਠਿੰਡਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦਾ ਸੁਪਰੀਮ ਕੋਰਟ ਨੇ ਸੰਗਿਆਨ ਲਿਆ ਹੈ। ਇਹ ਹਾਦਸਾ 17 ਜਨਵਰੀ ਨੂੰ ਬਠਿੰਡਾ–ਡੱਬਵਾਲੀ ਨੈਸ਼ਨਲ ਹਾਈਵੇ ’ਤੇ ਹੋਇਆ ਸੀ, ਜਿਸ ਵਿੱਚ ਗੁਜਰਾਤ ਦੀ ਇੱਕ ਮਹਿਲਾ ਕਾਂਸਟੇਬਲ ਸਮੇਤ ਪੰਜ ਲੋਕਾਂ ਦੀ ਮੌ*ਤ ਹੋ ਗਈ ਸੀ। ਨਵੀਂ ਫਾਰਚੂਨਰ ਗੱਡੀ ਡਿਵਾਈਡਰ ਨਾਲ ਟਕਰਾਉਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
ਸੁਪਰੀਮ ਕੋਰਟ ਦੀ ਰੋਡ ਸੇਫਟੀ ਕਮੇਟੀ ਨੇ ਇਸ ਮਾਮਲੇ ’ਚ ਪੰਜਾਬ ਸਰਕਾਰ ਤੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਚਾਰ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਕਮੇਟੀ ਵਿੱਚ ਬਠਿੰਡਾ ਦੇ ਆਰਟੀਓ, ਪੀਡਬਲਿਊਡੀ (ਨਿਰਮਾਣ ਮੰਡਲ) ਦੇ ਕਾਰਜਕਾਰੀ ਇੰਜੀਨੀਅਰ, ਟ੍ਰੈਫਿਕ ਡੀਐਸਪੀ ਅਤੇ ਮੋਟਰ ਵ੍ਹੀਕਲ ਇੰਸਪੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਇਹ ਰਿਪੋਰਟ 20 ਫਰਵਰੀ ਤੱਕ ਸੁਪਰੀਮ ਕੋਰਟ ਦੀ ਕਮੇਟੀ ਨੂੰ ਭੇਜਣੀ ਲਾਜ਼ਮੀ ਹੋਵੇਗੀ।














