ਤਾਰਾ ਦੇਵੀ ਸ਼ਿਮਲਾ ਵਿਖੇ 7 ਰੋਜ਼ਾ ਰਾਜ ਪੱਧਰੀ ਸਕਾਊਟਿੰਗ ਤਹਿਤ ਬੇਸਿਕ ਤੇ ਐਡਵਾਂਸ ਕੈਂਪ ਸਮਾਪਤ 

49
ਫਿਰੋਜ਼ਪੁਰ ਦੇ 20 ਅਧਿਆਪਕਾਂ ਨੇ ਲਿਆ ਭਾਗ
ਫਿਰੋਜ਼ਪੁਰ, 12 ਜੂਨ 2025 , Aj Di Awaaj
Punjab Desk: ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੇ ਸਲਾਨਾ ਟ੍ਰੇਨਿੰਗ ਪ੍ਰੋਗਰਾਮ ਤਹਿਤ ਪੰਜਾਬ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਨੌਜਵਾਨਾਂ ਦੀ ਅੰਦਰੂਨੀ ਊਰਜਾ ਨੂੰ ਸੁਚੱਜੀ ਸੇਧ ਦੇਣ, ਨਰੌਏ ਸਮਾਜ ਦੀ ਸਿਰਜਣਾ ਅਤੇ ਚੰਗੇ ਨਾਗਰਿਕ ਬਣਨ ਲਈ ਵਿਦਿਆਰਥੀਆਂ ਨੂੰ ਸਕਾਊਟਿੰਗ ਨਾਲ ਜੋੜਨ ਲਈ ਅਤੇ ਸਕੂਲਾਂ ਕਾਲਜਾਂ ਵਿੱਚ ਸਕਾਊਟਿੰਗ ਦੇ ਨਵੇਂ ਯੂਨਿਟ ਸ਼ੁਰੂ ਕਰਨ ਦੇ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ, ਓਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ, ਮੈਡਮ ਨੀਟਾ ਕਸ਼ਯਪ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਗਾਈਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ 2 ਜੂਨ ਤੋਂ 8 ਜੂਨ ਤੱਕ ਅਧਿਆਪਕਾਂ ਦਾ ਬੇਸਿਕ ਅਤੇ ਐਡਵਾਂਸ ਕੈਂਪ ਆਯੋਜਨ ਕੀਤਾ ਗਿਆ।
 ਇਸ ਕੈਂਪ ਵਿੱਚ ਸਾਰੇ ਪੰਜਾਬ ਵਿੱਚੋਂ 210 ਅਧਿਆਪਕਾਂ ਵੱਲੋਂ ਭਾਗ ਲਿਆ ਗਿਆ। ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਮੁਨੀਲਾ ਅਰੌੜਾ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ ਸੁਨੀਤਾ ਰਾਣੀ, ਡਿਪਟੀ ਡੀਈਓ (ਸੈ.ਸਿ) ਡਾ. ਸਤਿੰਦਰ ਸਿੰਘ, ਡਿਪਟੀ ਡੀਈਓ (ਐ.ਸਿ) ਕੋਮਲ ਅਰੋੜਾ ਦੇ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਸਕੱਤਰ ਭਾਰਤ ਸਕਾਊਟ ਐਂਡ ਗਾਈਡਜ਼ ਫਿਰੋਜ਼ਪੁਰ ਸ੍ਰ ਸਖਵਿੰਦਰ ਸਿੰਘ ਜੀ ਅਤੇ ਚਰਨਜੀਤ ਸਿੰਘ ਚਹਿਲ ਡਿਸਟ੍ਰਿਕ ਆਰਗੇਨਾਈਜ਼ਿੰਗ ਕਮਿਸ਼ਨਰ ਦੀ ਪ੍ਰੇਰਨਾ ਸਦਕਾ ਅਤੇ ਡੀਟੀਸੀ ਜਸਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ-ਫਿਰੋਜ਼ਪੁਰ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 20 ਅਧਿਆਪਕਾਂ ਵੱਲੋਂ ਸਕਾਊਟ ਮਾਸਟਰ, ਗਾਈਡ ਕੈਪਟਨ, ਕੱਬ ਮਾਸਟਰ, ਲੇਡੀ ਕੱਬ ਮਾਸਟਰ ਦੇ ਬੇਸਿਕ ਅਤੇ ਐਡਵਾਂਸ ਕੋਰਸ ਵਿੱਚ ਭਾਗ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਉਕਤ ਕੋਰਸਾਂ ਦੇ ਲੀਡਰ ਆਫ ਕੋਰਸ ਓਕਾਰ ਸਿੰਘ, ਤਪਿੰਦਰ ਸਿੰਘ ਬੇਦੀ, ਜਗਤਾਰ ਸਿੰਘ ਸੰਗਰੂਰ, ਜਸਪਾਲ ਸਿੰਘ ਪਟਿਆਲਾ ਅਤੇ ਟ੍ਰੇਨਿੰਗ ਟੀਮ ਨੇ ਸਕਾਊਟਿੰਗ ਦੀ ਬੇਸਿਕ ਤੋਂ ਅਡਵਾਂਸ ਤੱਕ ਟ੍ਰੇਨਿੰਗ ਦਿੱਤੀ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਵਾਇੰਟ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ, ਚੰਨਪੀਤ ਸਿੰਘ ਐੱਸ.ਓ.ਸੀ, ਮਨਜੀਤ ਕੌਰ ਐਸ.ਓ. ਸੀ. ਨੇ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਗਿਆ।
ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਆਪਕ, ਅਧਿਆਪਕਾਵਾਂ ਦੇ ਸਫਲਤਾ ਨਾਲ ਕੋਰਸ ਕਰਨ ਤੇ ਜਿਲ੍ਹਾ ਸਕੱਤਰ ਭਾਰਤ ਸਕਾਊਟ ਐਂਡ ਗਾਈਡਜ਼ ਸੁਖਵਿੰਦਰ ਸਿੰਘ, ਸਰਬਜੀਤ ਕੌਰ ਡੀਟੀਸੀ ਗਾਈਡ , ਕੇਵਲ ਕ੍ਰਿਸ਼ਨ ਸੇਠੀ, ਰਸ਼ਪਾਲ ਸਿੰਘ ਗਿੱਲ ਬਲਾਕ ਟ੍ਰੇਨਿੰਗ ਕਮਿਸ਼ਨਰ, ਭੁਪਿੰਦਰ ਸਿੰਘ, ਜਸਵੀਰ ਸਿੰਘ, ਵਿਪਨ ਲੋਟਾ ਆਦਿ ਨੇ ਵਧਾਈਆਂ ਦਿੱਤੀਆਂ।