ਧੂਰੀ (ਸੰਗਰੂਰ):18 July 2025 Aj Di Awaaj
Punjab Desk : ਪੰਜਾਬ ਗ੍ਰਾਮੀਣ ਬੈਂਕ ਦੀ ਧੂਰੀ ਸ਼ਾਖਾ ‘ਚ ਤਾਇਨਾਤ ਮੈਨੇਜਰ ਹਰਮੇਲ ਸਿੰਘ ਵਲੋਂ ਭਾਰੀ ਘਪ*ਲੇ ਖੁਲ੍ਹ ਕੇ ਸਾਹਮਣੇ ਆਇਆ ਹੈ। ਮੈਨੇਜਰ ਨੇ 2021 ਤੋਂ ਅਪ੍ਰੈਲ 2024 ਤੱਕ ਗ੍ਰਾਹਕਾਂ ਦੇ ਨਾਂ ‘ਤੇ ਫਰ*ਜ਼ੀ ਤਰੀਕੇ ਨਾਲ 388 ਲੋਨ ਪਾਸ ਕਰਵਾਏ, ਜਿਨ੍ਹਾਂ ‘ਚੋਂ 62 ਲੋਨ ਪੂਰੀ ਤਰ੍ਹਾਂ ਨਕਲੀ ਸਾਬਤ ਹੋਏ। ਕੁੱਲ ਘਪ*ਲੇ ਦੀ ਰਕਮ 2 ਕਰੋੜ 29 ਲੱਖ ਰੁਪਏ ਹੋਣ ਦਾ ਅੰਦੇਸ਼ਾ ਜਤਾਇਆ ਗਿਆ ਹੈ।
ਲੌਗਿਨ ID ਅਤੇ ਪਾਸਵਰਡ ਦੀ ਵਰਤੋਂ ਨਾਲ ਕੀਤਾ ਡਾਟੇ ‘ਚ ਗ਼ਲਤ ਛੇ*ੜ*ਛਾੜ
ਮੈਨੇਜਰ ਨੇ ਬੈਂਕ ਕਰਮਚਾਰੀਆਂ ਦੀ ਲੌਗਿਨ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਲੋਨ ਦੀਆਂ ਅਰਜ਼ੀਆਂ ਤਿਆਰ ਕੀਤੀਆਂ ਅਤੇ ਖ਼ੁਦ ਹੀ ਉਨ੍ਹਾਂ ਦੀ ਵੈਰੀਫਿਕੇਸ਼ਨ ਅਤੇ ਮਨਜ਼ੂਰੀ ਵੀ ਕਰ ਲੈਣੀ। ਲੋਨ ਦੀ ਰਕਮ ਵੱਖ-ਵੱਖ ਖਾਤਿਆਂ ‘ਚ ਟਰਾਂਸਫਰ ਕਰਵਾਈ ਜਾਂਦੀ ਸੀ। ਇਹ ਸਾਰਾ ਘਪਲਾ ਸੁਚੱਜੇ ਢੰਗ ਨਾਲ ਬਿਨਾਂ ਕਿਸੇ ਤੁਰੰਤ ਸ਼ੱਕ ਦੇ ਕੀਤਾ ਗਿਆ।
ਪੁਲਿਸ ਅਤੇ ਬੈਂਕ ਵਲੋਂ ਕਾਰਵਾਈ
ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਬੈਂਕ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਹੈ। ਹਰਮੇਲ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਪੁਲਿਸ ਨੇ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ CBI ਜਾਂਚ ਦੀ ਮੰਗ ਵੀ ਉੱਠ ਰਹੀ ਹੈ, ਤਾਂ ਜੋ ਪੂਰੀ ਗਹਿਰਾਈ ਨਾਲ ਪੜਤਾਲ ਹੋ ਸਕੇ ਕਿ ਕੀ ਇਸ ਘਪਲੇ ‘ਚ ਹੋਰ ਕੋਈ ਕਰਮਚਾਰੀ ਜਾਂ ਬਾਹਰੀ ਵਿਅਕਤੀ ਵੀ ਸ਼ਾਮਿਲ ਹੈ।
