ਹਿੰਸਾ ਦੀ ਲਪਟਾਂ ‘ਚ ਬੰਗਲਾਦੇਸ਼: ਹਾਦੀ ਦੀ ਹੱ/ਤਿਆ ਮਗਰੋਂ BNP ਆਗੂ ‘ਤੇ ਗੋ/ਲੀਬਾਰੀ, ਸਿਰ ‘ਚ ਲੱਗੀ ਗੋ/ਲੀ

3
ਹਿੰਸਾ ਦੀ ਲਪਟਾਂ ‘ਚ ਬੰਗਲਾਦੇਸ਼: ਹਾਦੀ ਦੀ ਹੱ/ਤਿਆ ਮਗਰੋਂ BNP ਆਗੂ ‘ਤੇ ਗੋ/ਲੀਬਾਰੀ, ਸਿਰ ‘ਚ ਲੱਗੀ ਗੋ/ਲੀ

22 ਦਸੰਬਰ, 2025 ਅਜ ਦੀ ਆਵਾਜ਼

International Desk:  ਬੰਗਲਾਦੇਸ਼ ਵਿੱਚ ਹਿੰਸਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇੰਕਲਾਬ ਮੰਚ ਦੇ ਬੁਲਾਰੇ ਅਤੇ ਕੱਟੜਪੰਥੀ ਆਗੂ ਉਸਮਾਨ ਹਾਦੀ ਦੀ ਹੱ/ਤਿਆ ਤੋਂ ਬਾਅਦ ਦੇਸ਼ ਵਿੱਚ ਤਣਾਅ ਦਾ ਮਾਹੌਲ ਹੈ। ਇਸ ਦਰਮਿਆਨ ਇੱਕ ਹੋਰ ਹਾਈ-ਪ੍ਰੋਫ਼ਾਈਲ ਗੋ/ਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ।

ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਵਿਦਿਆਰਥੀਆਂ ਦੀ ਅਗਵਾਈ ਵਾਲੀ ਨੈਸ਼ਨਲ ਸਿਟੀਜ਼ਨ ਪਾਰਟੀ (NCP) ਨਾਲ ਜੁੜੇ ਇੱਕ ਆਗੂ ‘ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਬੀਐਨਪੀ (BNP) ਦੇ ਖੁਲਨਾ ਡਿਵੀਜ਼ਨਲ ਹੈੱਡ ਮੋਤਾਲੇਬ ਸਿਕਦਰ ਦੇ ਸਿਰ ਵਿੱਚ ਗੋਲੀ ਲੱਗੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਸਿਰ ਦੇ ਖੱਬੇ ਪਾਸੇ ਲੱਗੀ ਹੈ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਹਾਦੀ ਦੀ ਮੌ/ਤ ਤੋਂ ਬਾਅਦ ਭੜਕੀ ਹਿੰਸਾ

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕੱਟੜਪੰਥੀ ਆਗੂ ਸ਼ਰੀਫ਼ ਉਸਮਾਨ ਹਾਦੀ ਦੀ ਹੱ/ਤਿਆ ਤੋਂ ਬਾਅਦ ਬੰਗਲਾਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਕ ਪ੍ਰਦਰਸ਼ਨ ਹੋਏ। ਹਾਦੀ ਭਾਰਤ ਵਿਰੋਧੀ ਬਿਆਨਬਾਜ਼ੀ ਲਈ ਜਾਣਿਆ ਜਾਂਦਾ ਸੀ ਅਤੇ 2024 ਦੇ ਵਿਦਿਆਰਥੀ ਵਿਦ੍ਰੋਹ ਦੌਰਾਨ ਉਹ ਖਾਸ ਤੌਰ ‘ਤੇ ਚਰਚਾ ਵਿੱਚ ਆਇਆ ਸੀ।

ਚੋਣਾਂ ਤੋਂ ਪਹਿਲਾਂ ਵਧਦਾ ਤਣਾਅ

ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਆਮ ਚੋਣਾਂ ਦੀ ਤਿਆਰੀ ਹੋ ਰਹੀ ਹੈ। ਫਰਵਰੀ 2026 ਵਿੱਚ ਚੋਣਾਂ ਹੋਣੀਆਂ ਨਿਰਧਾਰਤ ਹਨ। ਚੋਣਾਂ ਨੇੜੇ ਆਉਂਦਿਆਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਿੰਸਕ ਵਿਰੋਧ ਪ੍ਰਦਰਸ਼ਨਾਂ ਅਤੇ ਘੱਟ ਗਿਣਤੀਆਂ, ਖ਼ਾਸ ਕਰਕੇ ਹਿੰਦੂ ਭਾਈਚਾਰੇ ‘ਤੇ ਹਮਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਸ ਨਾਲ ਸੁਰੱਖਿਆ ਚਿੰਤਾਵਾਂ ਹੋਰ ਵਧ ਗਈਆਂ ਹਨ।