ਹੋਲਾ ਮਹੱਲਾਂ ਦੌਰਾਨ ਆਰਜੀ ਫੜ੍ਹੀਆਂ ਲਗਾਉਣ ਤੇ ਪਾਬੰਦੀ

21

ਸ੍ਰੀ ਅਨੰਦਪੁਰ ਸਾਹਿਬ 12 ਫਰਵਰੀ 2026 AJ DI Awaaj

Punjab Desk : ਅਦਿੱਤਿਆਂ ਡਚਲਵਾਲ ਆਈ.ਏ.ਐਸ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਨੇ The Bharatiya Nagarik Suraksha Sanhita, 2023 (46 of 2023) Chapter XI (C-Urgent cases of nuisance or apprehended danger) u/s 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮੇਨ ਹਾਈਵੇ/ਰੋਡ ਦੇ ਆਲੇ ਦੁਆਲੇ ਅਤੇ ਮਿਊਜਿਅਮ ਚੋਂਕ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਇਆ ਗੁਰਦੁਆਰਾ ਅਨੰਦਗੜ੍ਹ ਸਾਹਿਬ ਲੋਅਰ ਸਾਈਡ ਤੋ ਪੰਜ ਪਿਆਰਾ ਪਾਰਕ ਤੱਕ ਪੈਂਦੀਆਂ ਸੜਕਾਂ ਦੇ ਫੁੱਟਪਾਥਾਂ ਤੇ ਫੜ੍ਹੀਆਂ/ ਦੁਕਾਨਾਂ ਲਗਾਉਣ ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ, ਤਾ ਜੋ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਿਆ ਜਾ ਸਕੇ ਅਤੇ ਦੁਰਘਟਨਾਵਾ ਤੋ ਬਚਿਆ ਜਾ ਸਕੇ। ਇਹ ਹੁਕਮ 27 ਫਰਵਰੀ ਤੋ 04 ਮਾਰਚ 2026 ਤੱਕ ਲਾਗੂ ਰਹਿਣਗੇ।
ਹੋਲੇ ਮਹੱਲੇ ਦਾ ਇਤਿਹਾਸਕ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਫਰਵਰੀ ਤੋ 04 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਲੱਖਾਂ ਦੀ ਤਾਦਾਦ ਵਿਚ ਦੇਸ਼ ਵਿਦੇਸ਼ ਤੋ ਸੰਗਤਾਂ ਮੱਥਾ ਟੇਕਣ ਆਉਦੀਆਂ ਹਨ। ਹੋਲੇ ਮਹੱਲੇ ਦੇ ਤਿਉਹਾਰ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੇਨ ਹਾਈਵੇ/ਰੋਡ ਦੇ ਆਲੇ ਦੁਆਲੇ ਅਤੇ ਮਿਊਜਿਅਮ ਚੋਂਕ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਇਆ ਗੁਰਦੁਆਰਾ ਅਨੰਦਗੜ੍ਹ ਸਾਹਿਬ ਲੋਅਰ ਸਾਈਡ ਤੋ ਪੰਜ ਪਿਆਰਾ ਪਾਰਕ ਤੱਕ ਪੈਂਦੀਆਂ ਸੜਕਾਂ ਦੇ ਫੁੱਟਪਾਥਾਂ ਤੇ ਫੜ੍ਹੀਆਂ/ ਦੁਕਾਨਾਂ ਲਗਾਈਆਂ ਜਾਦੀਆਂ ਹਨ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਂਦੀ ਹੈ। ਇਸ ਲਈ ਇਨ੍ਹਾਂ ਫੜ੍ਹੀਆ/ਦੁਕਾਨਾਂ ਤੇ ਰੋਕ ਲਗਾਈ ਗਈ ਹੈ। ਇਹ ਆਰਜ਼ੀ ਫੜ੍ਹੀਆਂ/ਦੁਕਾਨਾਂ ਸ਼ਰਧਾਲੂਆਂ ਦੇ ਪੈਦਲ ਚੱਲਣ ਵਿਚ ਕਠਿਨਾਈ ਪੈਦਾ ਕਰਦੀਆਂ ਹਨ ਅਤੇ ਸੜਕਾ ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਮਾਮਲੇ ਦੀ ਤਤਪਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫਾ ਪਾਸ ਕਰਕੇ ਆਮ ਜਨਤਾ ਦੇ ਨਾਮ ਜਾਰੀ ਕੀਤਾ ਗਿਆ ਹੈ।