ਫਿਰੋਜ਼ਪੁਰ 6 ਅਗਸਤ 2025 AJ DI Awaaj
Punjab Desk : ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਸੰਗਠਨ ਦੀ ਮਜ਼ਬੂਤੀ ਦੇ ਚੱਲਦਿਆ ਵੱਖ ਵੱਖ ਵਿੰਗਾਂ ਵਿਚ ਵੱਡੀ ਤੇਦਾਦ ਵਿਚ ਵਾਲੰਟੀਅਰਾਂ ਨੂੰ ਅਹੁਦੇਦਾਰੀਆਂ ਦਿੱਤੀਆ ਜਾ ਰਹੀਆਂ ਹਨ ਜਿਸ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਵਿਚ ਕਿਸਾਨ ਵਿੰਗ ਅਤੇ ਵਪਾਰ ਵਿੰਗ ਨੂੰ ਮਜ਼ਬੂਤ ਕਰਦਿਆਂ ਜ਼ਿਲਾ ਪ੍ਰਧਾਨ ਲਗਾਏ ਹਨ ਜਿਸ ਤਹਿਤ ਜ਼ਿਲਾ ਫਿਰੋਜ਼ਪੁਰ ਤੋ ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਨੂੰ ਜਿਲਾ ਪ੍ਰਧਾਨ ਕਿਸਾਨ ਵਿੰਗ ਅਤੇ ਸੁਖਦੇਵ ਸਿੰਘ ਜੋਸਨ ਨੂੰ ਵਪਾਰ ਵਿੰਗ ਨਿਯੁਕਤ ਕੀਤਾ ਹੈ ।
ਇਸ ਮੌਕੇ ਬਲਰਾਜ ਸਿੰਘ ਕਟੋਰਾ ਅਤੇ ਸੁਖਦੇਵ ਸਿੰਘ ਜੋਸਨ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ । ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਉਚ ਲੀਡਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਸਾਂਝੇ ਤੌਰ ਤੇ ਕਿਹਾ ਕਿ ਉਹ ਇਸ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ।
ਇਸ ਮੌਕੇ ਵਧਾਈਆਂ ਦੇਣ ਵਾਲਿਆਂ ਵਿਚ ਮੀਡੀਆ ਇੰਚਾਰਜ ਫਿਰੋਜ਼ਪੁਰ ਡਾ ਨਿਰਵੈਰ ਸਿੰਘ ਸਿੰਧੀ ,ਹਰਜਿੰਦਰ ਸਿੰਘ ਘਾਂਗਾ ਜ਼ਿਲਾ ਪ੍ਰਧਾਨ ,ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ,ਇਕਬਾਲ ਸਿੰਘ ਢਿੱਲੋਂ ਜ਼ਿਲਾ ਸੈਕਟਰੀ ,ਬਖਸ਼ਿਸ਼ ਸਿੰਘ ਸੰਧੂ ਮੈਬਰ ਐਡੂਕੇਸ਼ਨ ਬੋਰਡ , ਸਰਪੰਚ ਗੁਰਨਾਮ ਸਿੰਘ ਹਜਾਰਾ ,ਸਰਪੰਚ ਬਲਵਿੰਦਰ ਸਿੰਘ ਲੱਡੂ ,ਸਰਪੰਚ ਬਲਵਿੰਦਰ ਸਿੰਘ ਰਾਊਕੇ ਆਦਿ ਵੱਡੀ ਗਿਣਤੀ ਚ ਆਪ ਵਰਕਰ ਹਾਜਰ ਸਨ ।
