ਬਜਰੰਗ ਦਲ ਨੇਤਾ ਦੀ ਦਿਨ ਦਿਹਾੜੇ ਹੱ*ਤਿਆ, CCTV ‘ਚ ਕੈਦ ਹੋਈ ਵਾਰਦਾਤ

30

ਮੱਧ ਪ੍ਰਦੇਸ਼ 28 Oct 2025 AJ DI Awaaj

National Desk :  ਕਟਨੀ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਬਜਰੰਗ ਦਲ ਦੇ ਗਊ ਸੇਵਾ ਦੇ ਸਾਬਕਾ ਮੁਖੀ ਨੀਲੇਸ਼ ਰਜਕ ਦੀ ਗੋਲੀ ਮਾਰ ਕੇ ਹੱ*ਤਿਆ ਕਰ ਦਿੱਤੀ ਗਈ। ਇਹ ਹੱਤਿ*ਆ ਕੈਮੋਰ ਥਾਣਾ ਖੇਤਰ ਦੇ ਏਸੀਸੀ ਗੈਸਟ ਹਾਊਸ ਨੇੜੇ ਵਾਪਰੀ, ਜਿੱਥੇ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਨੀਲੇਸ਼ ਰਜਕ ‘ਤੇ ਕਈ ਗੋਲੀਆਂ ਚਲਾਈਆਂ। ਗੋਲੀਆਂ ਸਿਰ ਅਤੇ ਛਾਤੀ ‘ਚ ਲੱਗਣ ਨਾਲ ਉਹ ਗੰਭੀਰ ਜ਼ਖ਼*ਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿ*ਤਕ ਘੋਸ਼ਿਤ ਕਰ ਦਿੱਤਾ।

ਪੁਲਿਸ ਮੁਤਾਬਕ ਘਟਨਾ ਸਵੇਰੇ ਲਗਭਗ 10:30 ਵਜੇ ਵਾਪਰੀ। ਜਿਵੇਂ ਹੀ ਨੀਲੇਸ਼ ਬੈਂਕ ਦੇ ਨੇੜੇ ਪਹੁੰਚਿਆ, ਬਦਮਾਸ਼ਾਂ ਨੇ ਉਸ ‘ਤੇ ਤਾਬੜਤੋੜ ਗੋ*ਲੀਆਂ ਚਲਾਈਆਂ ਤੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਸੀਸੀਟੀਵੀ ਫੁਟੇਜ ਖੰਗਾਲਣ ਸ਼ੁਰੂ ਕਰ ਦਿੱਤੀ। ਕੁਝ ਘੰਟਿਆਂ ਵਿੱਚ ਹੀ ਦੋਸ਼ੀਆਂ ਪ੍ਰਿੰਸ ਜੋਸਫ਼ ਅਤੇ ਅਕਰਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਛਾਪੇਮਾਰੀ ਦੌਰਾਨ ਪ੍ਰਿੰਸ ਜੋਸਫ਼ ਦੇ ਪਿਤਾ ਨੇ ਆਤ*ਮਹੱਤਿ*ਆ ਕਰ ਲਈ, ਜਿਸ ਕਾਰਨ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਹੈ। ਨੀਲੇਸ਼ ਰਜਕ ਬਜਰੰਗ ਦਲ ਦਾ ਸਰਗਰਮ ਮੈਂਬਰ ਸੀ ਤੇ ਗਊ ਸੇਵਾ ਨਾਲ ਜੁੜਿਆ ਹੋਇਆ ਸੀ। ਕਤ*ਲ ਦੇ ਪਿੱਛੇ ਦਾ ਮਕਸਦ ਅਜੇ ਤੱਕ ਸਾਹਮਣੇ ਨਹੀਂ ਆਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।