ਬਡਬਰ ਸਕੂਲ ਦੇ ਖਿਡਾਰੀਆਂ ਸੋਨ ਤਗਮਾ ਜਿੱਤਿਆ

38

ਬਰਨਾਲਾ, 24 ਸਤੰਬਰ 2025 AJ DI Awaaj

Punjab Desk : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੇ ਖਿਡਾਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਧੂ ਪੱਤੀ ਬਰਨਾਲਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ।

ਵਾਲੀਬਾਲ (ਕੁੜੀਆਂ) ਮੁਕਾਬਲਿਆਂ ਵਿੱਚ ਬਡਬਰ ਸਕੂਲ ਦੀਆਂ ਟੀਮਾਂ ਨੇ 14, 17 ਅਤੇ 19 ਉਮਰ ਵਰਗਾਂ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚਿਆ। ਮੁੰਡਿਆਂ ਨੇ ਵੀ ਆਪਣਾ ਜਲਵਾ ਦਿਖਾਉਂਦਿਆਂ 14 ਅਤੇ 17 ਉਮਰ ਵਰਗ ਵਿੱਚ ਸੋਨੇ ਦੇ ਤਗਮੇ, ਜਦਕਿ 19 ਉਮਰ ਵਰਗ ਵਿੱਚ ਕਾਂਸੀ ਦਾ ਤਗਮਾ ਹਾਸਲ ਕਰਕੇ ਸਕੂਲ ਦੀ ਝੋਲੀ ਪਾਇਆ।ਬੀਚ ਵਾਲੀਬਾਲ (ਕੁੜੀਆਂ) ਵਿੱਚ ਵੀ ਬਡਬਰ ਸਕੂਲ ਦੀਆਂ ਧੀਆਂ ਨੇ 14, 17 ਅਤੇ 19 ਉਮਰ ਵਰਗਾਂ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਚਮਕਾਇਆ।ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਤਸ਼ਾਹਿਤ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਡੀਪੀਈ ਮੈਡਮ ਪਰਮਜੀਤ ਕੌਰ ਨੇ ਉਨ੍ਹਾਂ ਨੂੰ ਤਿਆਰੀ ਕਰਵਾਈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ, ਡੀਐਮ ਸਪੋਰਟਸ ਸਿਮਰਦੀਪ ਸਿੰਘ ਅਤੇ ਸਕੂਲ ਪ੍ਰਿੰਸੀਪਲ ਯਸ਼ ਗੁਪਤਾ ਨੇ ਖਿਡਾਰੀਆਂ ਅਤੇ ਡੀਪੀਈ ਪਰਮਜੀਤ ਕੌਰ ਨੂੰ ਦਿਲੋਂ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਬਡਬਰ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਸ਼ਾਨਦਾਰ ਉਪਲਬਧੀ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ।ਅਧਿਕਾਰੀਆਂ ਨੇ ਕਿਹਾ ਕਿ ਇਹ ਨੌਜਵਾਨ ਖਿਡਾਰੀ ਅਗਲੇ ਦਿਨਾਂ ਵਿੱਚ ਸੂਬਾ ਅਤੇ ਰਾਸ਼ਟਰੀ ਪੱਧਰ ‘ਤੇ ਵੀ ਕਮਾਲ ਕਰ ਸਕਦੇ ਹਨ। ਉਹਨਾਂ ਦੀ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ।

ਇਸ ਮੌਕੇ ਲੈਕਚਰਾਰ ਸੁਨੀਲ ਕੁਮਾਰ ਸੱਗੀ, ਮੈਡਮ ਤਰਨਜੋਤ ਕੌਰ, ਅਵਤਾਰ ਸਿੰਘ, ਰਿਸ਼ੀ ਕੁਮਾਰ, ਅਜੈ ਨਾਸਰ ਅਤੇ ਸਮੂਹ ਸਟਾਫ਼ ਵੱਲੋਂ ਡੀਪੀਈ ਪਰਮਜੀਤ ਕੌਰ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ।