ਬੱਬੂ ਮਾਨ ਵਿਵਾਦਾਂ ਵਿੱਚ: ਹਿੰਦੂ ਸੰਗਠਨਾਂ ਦੀ ਲੁਧਿਆਣਾ DC ਨੂੰ ਸ਼ਿਕਾਇਤ

35

ਲੁਧਿਆਣਾ 18 Nov 2025 AJ DI Awaaj

Punjab Desk : ਲੁਧਿਆਣਾ ਦੇ ਹਿੰਦੂ ਸੰਗਠਨਾਂ ਨੇ ਪੰਜਾਬੀ ਗਾਇਕ ਬੱਬੂ ਮਾਨ ਵਿਰੁੱਧ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਦੋਸ਼ ਲਗਾਇਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਮਾਂ ਚਿੰਤਪੂਰਨੀ ਮਹੋਤਸਵ ਦੌਰਾਨ ਬੱਬੂ ਮਾਨ ਨੇ ਧਾਰਮਿਕ ਮਾਹੌਲ ਦੀ ਉਲੰਘਣਾ ਕੀਤੀ।

ਸੰਗਠਨਾਂ ਦਾ ਕਹਿਣਾ ਹੈ ਕਿ ਮਾਤਾ ਚਿੰਤਪੂਰਨੀ ਦੀ ਜੋਤੀ ਦੀ ਸਥਾਪਨਾ ਅਤੇ ਦਰਬਾਰ ਲਈ ਸਟੇਜ ਬਣਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਬੱਬੂ ਮਾਨ ਨੇ ਮਾਂ ਦੀ ਸ਼ਾਨ ਵਿੱਚ ਕੋਈ ਭਜਨ ਨਹੀਂ ਗਾਇਆ। ਇਸਦੀ ਬਜਾਏ ਉਸਨੇ ਸ਼*ਰਾਬ ਅਤੇ ਹ*ਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ, ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ।

ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਸਮਾਗਮ ਦੌਰਾਨ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸਟੇਜ ‘ਤੇ ਨਚਾਇਆ ਗਿਆ, ਜੋ ਤਿਉਹਾਰ ਦੀ ਪਵਿਤਰਤਾ ਦੇ ਖ਼ਿਲਾਫ਼ ਸੀ। ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਜੇ ਇਹ ਸਮਾਗਮ ਮਾਂ ਚਿੰਤਪੂਰਨੀ ਦੇ ਨਾਮ ‘ਤੇ ਨਾ ਹੁੰਦਾ, ਤਾਂ ਉਹ ਇਤਰਾਜ਼ ਨਾ ਕਰਦੇ।

ਉਨ੍ਹਾਂ ਮੰਗ ਕੀਤੀ ਹੈ ਕਿ ਸਮਾਗਮ ਵਿੱਚ ਗਲਤ ਤਰੀਕੇ ਨਾਲ ਗੀਤ ਗਾਉਣ ਅਤੇ ਡਾਂਸ ਦੀ ਇਜਾਜ਼ਤ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।