ਵਿਸ਼ਵ ਖੂਨਦਾਨੀ ਦਿਵਸ ਸਬੰਧੀ ਖਿਡਾਰੀਆਂ ਅਤੇ ਕੋਚਾਂ ਵੱਲੋਂ ਜਾਗਰੂਕਤਾ ਰੈਲੀਆਂ ਆਯੋਜਿਤ

20

ਪ੍ਰੈਸ ਨੋਟ

ਫ਼ਿਰੋਜ਼ਪੁਰ, 13 ਜੂਨ 2025 , Aj Di Awaaj

Sports Desk: ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫਿਰੋਜ਼ਪੁਰ ਦੇ ਨੌਜਵਾਨਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰਨ ਅਤੇ ਮਿਤੀ 14 ਜੂਨ 2025 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਪੱਧਰੀ ਵਿਸ਼ਵ ਖੂਨਦਾਨੀ ਦਿਵਸ ਮਨਾਉਣ ਸਬੰਧੀ ਖਿਡਾਰੀਆਂ ਅਤੇ ਕੋਚਾਂ ਵੱਲੋਂ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰੁਪਿੰਦਰ ਸਿੰਘ ਬਰਾੜ, ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਦਫਤਰ ਅਧੀਨ ਚੱਲ ਰਹੇ ਹੈਂਡਬਾਲ ਕੋਚਿੰਗ ਸੈਂਟਰ ਸਸਸਸ ਪਿੰਡ ਤੂਤ, ਕਿੱਕ ਬਾਕਸਿੰਗ ਕੋਚਿੰਗ ਸੈਂਟਰ ਸ਼੍ਰੀ ਗੁਰੂ ਰਾਮ ਦਾਸ ਖੇਡ ਸਟੇਡੀਅਮ ਗੁਰੂਹਰਸਹਾਏ, ਕੁਸ਼ਤੀ ਕੋਚਿੰਗ ਸੈਂਟਰ ਸ਼੍ਰੀ ਗੁਰੂ ਰਾਮ ਦਾਸ ਖੇਡ ਸਟੇਡੀਅਮ ਗੁਰੂਹਰਸਹਾਏ ਅਤੇ ਕਬੱਡੀ ਕੋਚਿੰਗ ਸੈਂਟਰ ਸਸਸਸ (ਲੜਕੇ) ਫਿਰੋਜ਼ਪੁਰ ਵਿੱਚ ਕੋਚਿੰਗ ਲੈ ਰਹੇ ਖਿਡਾਰੀਆਂ ਅਤੇ ਕੋਚਿਜ਼ ਵੱਲੋਂ ਨੌਜਵਾਨਾਂ ਨੂੰ ਖੂਨ ਦਾਨ ਲਈ ਜਾਗਰੂਕ ਕਰਨ ਲਈ ਰੈਲੀਆਂ ਕੀਤੀਆਂ ਗਈਆਂ ਅਤੇ ਮਿਤੀ 14 ਜੂਨ 2025 ਸ਼ਨੀਵਾਰ ਨੂੰ ਸਵੇਰੇ 9.00 ਵਜੇ ਮਾਡਰਨ ਪਲਾਜ਼ਾ, ਸਾਹਮਣੇ ਥਾਣਾ ਸਦਰ, ਫਿਰੋਜ਼ਪੁਰ ਸ਼ਹਿਰ ਵਿਖੇ ਲਗਾਏ ਜਾ ਰਹੇ ਖੂਨ ਦਾਨ ਕੈਂਪ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਰਕਤਦਾਨ ਲਈ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ।