ਸਿੰਘ ਡਲੀਰੀ ਵੱਲੋਂ ਨਸ਼ਾ ਵਿਰੁੱਧ ਮੁਹਿੰਮ ਅਧੀਨ ਪਿੰਡਾਂ ‘ਚ ਜਾਗਰੂਕਤਾ ਮੀਟਿੰਗਾਂ

13

ਭਿੱਖੀਵਿੰਡ, ਤਰਨ ਤਾਰਨ, 20 ਜੁਲਾਈ 2025 AJ Di Awaaj

Punjab Desk : ਪੰਜਾਬ ਸਰਕਾਰ ਦੀ ਮੁਹਿਮ ‘ਯੁੱਧ ਨਸ਼ਿਆਂ ਵਿੱਰੁਧ’ ਤਹਿਤ ਅੱਜ ਯੁੱਧ ਨਸ਼ਿਆਂ ਵਿਰੁੱਧ ਯਾਤਰਾਵਾਂ ਕੱਢੀਆ ਗਈਆਂ। ਜਿਸ ਵਿਚ ਨਗਰ ਪੰਚਾਇਤ  ਭਿੱਖੀਵਿੰਡ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ, ਹਲਕਾ ਕੁਆਡੀਨੇਟਰ ਜੋਗਿੰਦਰ ਸੰਧੂ, ਬੀਡੀਪੀਓ ਬਲਜਿੰਦਰ ਸਿੰਘ, ਆਪ ਆਗੂ ਸੁਖਰਾਜ ਸਿੰਘ ਬੀਏ ਆਦਿ ਸ਼ਾਮਲ ਹੋਏ ।

ਮੀਟਿੰਗ ਦੋਰਾਨ ਯੁੱਧ ‌ਨਸ਼ਿਆਂ ਵਿਰੁੱਧ ਯਾਤਰਾ ਮੋਕੇ ਪ੍ਰਧਾਨ ਸਕੱਤਰ ਸਿੰਘ ਡਲੀਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਅਤੇ ਪਿੰਡ ਦੇ ਵਸਨੀਕਾਂ ਨੂੰ ਜੇਕਰ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਮਿਲਦੀ ਹੈ, ਤਾ ਉਹ ਸੂਚਨਾ ਪੁਲਸ ਥਾਣਿਆਂ ‘ਚ ਦੇਣ ਦੀ ਕਿਰਪਾਲਤਾ ਕਰਨ ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ, ਤਾਂ ਸਰਕਾਰੀ ਨਸ਼ਾ ਛਡਾਊ ਕੇਂਦਰ ‘ਚ ਭਰਤੀ ਕਰਵਾ ਕੇ ਉਸਦਾ ਵੀ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਦੁਬਾਰਾ ਆਮ ਨਾਗਰਿਕਾਂ ਵਾਂਗ ਵਧੀਆ ਜ਼ਿੰਦਗੀ ਬਤੀਤ ਕਰ ਸਕੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਕੁਆਡੀਨੇਟਰ  ਜੋਗਿੰਦਰ  ਸੰਧੂ ਨੇ ਕਿਹਾ ਕਿ ਅਕਾਲੀਆਂ ਦੇ 10 ਸਾਲ ਦੇ ਰਾਜ ਦੌਰਾਨ ਹੀ ਪੰਜਾਬ ‘ਚ ਨਸ਼ਿਆਂ ਦਾ ਹੜ੍ਹ ਆਇਆ ਸੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਸ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਤਿੱਖੀ ਮੁਹਿਮ ਵਿੱਢੀ ਗਈ ਹੈ, ਜਿਸ ਤਹਿਤ ਹਜ਼ਾਰਾਂ ਹੀ ਨਸ਼ੇ ਦੇ ਸੌਦਾਗਰਾਂ ਨੂੰ ਸਲਾਖਾਂ ਪਿੱਛੇ ਡੱਕਿਆਂ ਹੈ ।

ਜੋਗਿੰਦਰ ਸੰਧੂ ਨੇ ਆਖਿਆ ਕਿ ਇਹ ਮੁਹਿਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਪੰਜਾਬ ਨੂੰ ਪੂਰੀ ਤਰ੍ਹਾਂ ਦੇ ਨਾਲ ਨਸ਼ਾ ਮੁਕਤ ਨਹੀਂ ਕਰ ਦਿੱਤਾ ਜਾਂਦਾ ।
ਆਪ ਆਗੂ ਸੁਖਰਾਜ ਸਿੰਘ ਬੀਏ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਨਸ਼ਿਆਂ ਦਾ ਜਾਲ ਇਸ ਗਦਰ
ਫੈਲਾਇਆ ਗਿਆ ਸੀ ਕਿ ਪੰਜਾਬ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਪੁਲਸ ਨੂੰ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ । ਉਹਨਾਂ ਕਿਹਾ ਕਿ ਸਰਪੰਚ ਗੁਰਜੀਤ ਸਿੰਘ ਖਾਲੜਾ, ਸਰਪੰਚ ਸੁਖਮਨਦੀਪ ਸਿੰਘ ਚੱਕ, ਸਰਪੰਚ ਲਵਪ੍ਰੀਤ ਸਿੰਘ ਥੇਹਕਲਾ,  ਸਰਪੰਚ ਅਰਸ਼ਦੀਪ ਸਿੰਘ ਗਿਲਪੰਨ ਆਦਿ ਪੰਚਾਇਤਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵੱਲੋਂ ਨਸ਼ਾ ਮੁਕਤੀ ਮੁਹਿਮ ‘ਚ ਵਢਮੁੱਲਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਬੀਡੀਪੀਓ ਬਲਜਿੰਦਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ‘ਆਪ’ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ‘ਚ ਸਰਕਾਰ ਅਤੇ ਪ੍ਰਸ਼ਾਸਨ ਦਾ ਡੱਟ ਕੇ ਸਾਥ ਦਿੱਤਾ ਜਾਵੇ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ । ਅਖੀਰ ਵਿੱਚ ਬੀਡੀਪੀਓ ਬਲਜਿੰਦਰ ਸਿੰਘ ਵੱਲੋਂ ਵੱਖ-ਵੱਖ ਪਿੰਡਾ ਦੀਆਂ ਪੰਚਾਇਤਾਂ ਨੂੰ ਸਹੁੰ ਵੀ ਚੁਕਾਈ ਗਈ ।

ਇਸ ਮੌਕੇ ਪਿੰਡ ਖਾਲੜਾ ਮੰਡੀ ਦੇ ਸਰਪੰਚ ਗੁਰਜੀਤ ਸਿੰਘ ਜੰਡ,ਪਿੰਡ ਥੇਹਕਲਾ ਦੇ ਸਰਪੰਚ ਯੋਧਾ ਸਿੰਘਲਵਦੀਪ ਸਿੰਘ ਪੰਚਸੁਖਵਿੰਦਰ ਸਿੰਘ ਪੰਚ, ਮਨਜੀਤ ਕੋਰ, ਗੁਰਦੀਪ ਸਿੰਘ ਪੰਚ, ਸਤਵਿੰਦਰ ਕੋਰ ਆਦਿ ਹਾਜਰ ਸਨ।

ਇਸ ਮੌਕੇ ਪਿੰਡ ਗਿਲਪੰਨ  ਦੇ ਸਰਪੰਚ ਸਾਹਿਬ ਸਿੰਘ, ਅਰਸ਼ਦੀਪ ਸਿੰਘ ਪੰਚ, ਗੁਰਮੀਤ ਸਿੰਘ, ਕੁਲਵੰਤ ਕੋਰ, ਬਲਜਿੰਦਰ ਕੋਰ, ਸਲਵਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ । ਇਸਤੋ ਇਲਾਵਾ ਸਰਪੰਚ ਸੁਖਮਨਦੀਪ ਸਿੰਘ ਚੱਕ ਮੁਗਲ, ਗੁਰਕਰਮ ਸਿੰਘ ਪੰਚ, ਹਰਦੇਵ ਸਿੰਘ ਪੰਚ, ਅਜੀਤ ਸਿੰਘ ਪੰਚ, ਸੁਰਜੀਤ ਕੋਰ ਪੰਚ, ਜਸਵੰਤ ਸਿੰਘ ਚੱਕ, ਗੁਰਸਾਹਿਬ ਸਿੰਘ, ਬਾਬਾ ਕੁਲਦੀਪ ਸਿੰਘ, ਬਾਬਾ ਸੁਖਬੀਰ ਸਿੰਘ, ਬਖਸੀਸ  ਸਿੰਘ ਸਾਬਕਾ ਸਰਪੰਚ, ਬਾਬਾ ਸੁੱਖਾ ਸਿੰਘ, ਆਦਿ ਹਾਜ਼ਰ ਸਨ ।