ਖੇਤੀਬਾੜੀ ਖੋਜ ਵਿਗਿਆਨ ਟੀਮ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਜਾਗਰੂਕਤਾ ਕੈਂਪ ਦਾ ਆਯੋਜਨ

57

ਮਾਲੇਰਕੋਟਲਾ 31 ਮਈ 2025 Aj DI Awaaj

                    ਭਾਰਤ ਸਰਕਾਰ ਵੱਲੋਂ 29 ਮਈ ਤੋਂ 12 ਜੂਨ 2025 ਤੱਕ ਚਲਾਏ ਜਾਣ ਵਾਲੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਖੇਤੀਬਾੜੀ ਖੋਜ ਵਿਗਿਆਨ ਦੀ ਟੀਮ ਵੱਲੋਂ ਖੇਤੀਬਾੜੀ ਵਿਭਾਗ ਅਹਿਮਦਗੜ੍ਹ ਦੇ ਸਹਿਯੋਗ ਨਾਲ ਬਲਾਕ ਅਹਿਮਦਗੜ ਦੇ ਪਿੰਡ ਮੋਮਨਾਂਬਾਦ, ਦਹਿਲੀਜ਼ ਕਲਾ, ਮਹੋਲੀ ਕਲਾਂ ਅਤੇ ਮਹੇਰਨਾ ਖੁਰਦ ਵਿਖੇ ਕਿਸਾਨ ਜਾਗਰੂਕਤਾ ਕੈਂਪਾਂ ਦਾ ਆਯੋਜਤ ਕੀਤਾ ਗਿਆ। ਇਸ ਦੌਰਾਨ ਵਿਗਿਆਨਿਕ ਦਲਾਂ ਵੱਲੋਂ ਪਿੰਡ ਪਿੰਡ ਜਾ ਕੇ ਖੇਤੀ ਨੂੰ ਵਿਕਸਿਤ ਕਰਨ ਲਈ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ  ਖੇਤੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ।

                    ਸੀਨੀਅਰ ਸਾਇੰਟਿਸਟ ਡਾ ਸੂਰਿਆ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਭਿਆਨ ਦਾ ਮੁੱਖ ਮਕਸਦ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਸਬੰਧੀ ਜਾਗਰੂਕ ਕਰਨਾ, ਜੈਵਿਕ ਖੇਤੀ ਅਤੇ ਕੁਦਰਤੀ ਖੇਤੀ ਨੂੰ ਪ੍ਰਮੋਟ ਕਰਨਾ ਹੈ। ਇਸ ਦੇ ਨਾਲ ਹੀ ਕਿਸਾਨਾ ਨੂੰ ਲੋੜ ਮੁਤਾਬਿਕ ਖਾਦਾਂ ਦੀ ਵਰਤੋਂ ਕਰਨੀ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਨੂੰ ਖੇਤਰੀ ਪੱਧਰ ਤੇ ਸੁਚਾਰੂ ਢੰਗ ਨਾਲ ਲਾਗੂ ਕਰਵਾਉਣਾ ਅਤੇ ਅਗਾਂਹ ਵਧੂ ਕਿਸਾਨਾਂ ਵੱਲੋਂ ਨਿਵੇਕਲੀਆਂ ਕੀਤੀਆਂ ਜਾਣ ਵਾਲੀਆਂ ਖੇਤੀ ਸੰਬਧੀ ਗਤੀਵਿਧੀਆਂ ਨੂੰ ਵੱਡੇ ਪੱਧਰ ਤੇ ਲੈ ਕੇ ਜਾਣਾ ਹੈ।

                     ਇਹਨਾਂ ਕੈਂਪਾਂ ਵਿੱਚ ICAR -CIPHET ਦੇ ਵਿਗਿਆਨਿਕ ਦਲਾਂ ਦੀ ਟੀਮ ਦੇ ਡਾ. ਮਹਾਰਿਸ਼ੀ ਤੋਮਰ, ਡਾ ਰਵੀ ਪ੍ਰਕਾਸ਼ ਅਤੇ ਡਾ. ਬੀ.ਐੱਸ.ਜਾਟ, ਖੇਤੀਬਾੜੀ ਵਿਕਾਸ ਅਫਸਰ ਨਵਦੀਪ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਰਾਕੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ।