ਸਬ ਸੈਂਟਰ ਮਹਿਲ ਕਲਾਂ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ

35

ਮਹਿਲ ਕਲਾਂ, 5 ਅਗਸਤ 2025 AJ DI Awaaj

Punjab Desk : ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਮਹਿਲ ਕਲਾਂ ਡਾ.ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ‘ਵਿਸ਼ਵ ਸਤਨਪਾਨ ਹਫ਼ਤਾ’ ਦੇ ਮੌਕੇ ‘ਤੇ ਇੱਕ ਜਾਗਰੂਕਤਾ ਕੈਂਪ ਦਾ ਲਗਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ.ਗੁਰਤੇਜਿੰਦਰ ਕੌਰ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਇਹ ਹਫ਼ਤਾ ‘ਮਾਂ ਦੇ ਦੁੱਧ ਨੂੰ ਪਹਿਲ ਦਈਏ: ਸਥਾਈ ਸਹਾਇਤਾ ਪ੍ਰਣਾਲੀਆਂ ਦਾ ਨਿਰਮਾਣ ਕਰੀਏ’ ਥੀਮ ਹੇਠ ਮਨਾਇਆ ਜਾ ਰਿਹਾ । ਇਸ ਦਾ ਭਾਵ ਹੈ ਕਿ ਮਾਵਾਂ ਨੂੰ ਨਵਜੰਮੇ ਬੱਚਿਆਂ ਨੂੰ ਸਤਨਪਾਨ ਕਰਾਉਣ ਲਈ ਪਰਿਵਾਰ, ਸਿਹਤ ਸੰਸਥਾਵਾਂ, ਕਾਰਜ ਸਥਾਨ ਅਤੇ ਕਮਿਊਨਿਟੀ ਵਲੋਂ ਇੱਕ ਮਜ਼ਬੂਤ ਸਹਾਇਤਾ ਪ੍ਰਣਾਲੀ ਦਾ ਨਿਰਮਾਣ ਕਰਨ ਦੀ ਲੋੜ ਹੈ। ਮਾਂ ਦਾ ਦੁੱਧ ਮਾਂ ਅਤੇ ਬੱਚੇ ਲਈ ਇਕ ਸੁਰੱਖਿਆ ਢਾਲ ਦਾ ਕੰਮ ਕਰਦਾ ਹੈ।
ਬੀਈਈ ਸ਼ਿਵਾਨੀ ਨੇ ਦੱਸਿਆ ਕਿ ਮਾਂ ਦੇ ਦੁੱਧ ਵਿੱਚ ਪ੍ਰੋਟੀਨ, ਚਰਬੀ, ਲੈਕਟੋਜ਼, ਵਿਟਾਮਿਨ, ਆਇਰਨ, ਖਣਿਜ, ਪਾਣੀ ਅਤੇ ਐਨਜ਼ਾਈਮ ਦੀ ਲੋੜੀਂਦੀ ਮਾਤਰਾ ਹੁੰਦੀ ਹੈ। ਇਹ ਦੁਸ਼ਿਤ ਬੈਕਟੀਰੀਆ ਤੋਂ ਮੁਕਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਇੱਕ ਐਂਟੀਬਾੱਡੀ ਦੀ ਤਰ੍ਹਾਂ ਹੁੰਦਾ ਹੈ ਜੋਂ ਬੱਚੇ ਨੂੰ ਇੱਕ ਮਜ਼ਬੂਤ ਇਮਿਉਨ ਸਿਸਟਮ ਪ੍ਰਦਾਨ ਕਰਦਾ ਹੈ। ਇਸ ਮੌਕੇ ਸੁਖਦੀਪ ਕੌਰ ਸੀ ਐਚ ਓ ਨੇ ਦੱਸਿਆ ਕਿ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਮਾਂ ਨੂੰ ਅੰਡਕੋਸ਼ ਅਤੇ ਛਾਤੀ ਦੇ ਕੈਂਸਰ ਦਾ ਖਤਰਾ ਨਹੀਂ ਹੁੰਦਾ ਅਤੇ ਭਾਰ ਘਟਾਉਣ ਅਤੇ ਬੱਚਿਆਂ ਵਿੱਚਕਾਰ ਵਿੱਥ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸ ਮੌਕੇ ਏ ਐਨ ਐਮ ਵਿਨੋਦ ਰਾਨੀ ਅਤੇ ਆਸ਼ਾ ਵਰਕਰਾਂ ਮੌਜੂਦ ਸਨ।