ਆਟੋ-ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ

44

ਬਟਾਲਾ, 6 ਜਨਵਰੀ 2026 AJ DI Awaaj

Punjab Desk :  ਅੱਜ ਟ੍ਰੈਫਿਕ ਪੁਲਿਸ ਬਟਾਲਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਚੌਂਕ, ਅਲੀਵਾਲ ਰੋਡ, ਬਟਾਲਾ ਵਿਖੇ ਆਟੋ-ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਕੀਤਾ ਗਿਆ।

ਟ੍ਰੈਫਿਕ ਇੰਚਾਰਜ ਬਟਾਲਾ ਸੁਰਿੰਦਰ ਸਿੰਘ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਵਿੱਚ ਆਟੋ-ਰਿਕਸ਼ਾ ਚਾਲਕਾਂ ਤੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਨਸ਼ੇ ‌ਦੇ ਮਾੜੇ‌ ਪ੍ਰਭਾਵਾ ਤੋਂ ਜਾਣੂ ਕਰਵਾਇਆ ਗਿਆ।

ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਐਕਸੀਡੈਂਟ ਪੀੜਤ ਦੀ ਮਦਦ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੈਲਪ ਲਾਈਨ ਨੰਬਰ 112,1033  ਅਤੇ 1930‌ ਬਾਰੇ ਜਾਗਰੂਕ ਕੀਤਾ ਗਿਆ।