Aj Di Awaaj
ਇੱਛਾ ਮੌਤ ਮਨਜ਼ੂਰੀ ਬਾਅਦ ਹਰੀਸ਼ ਰਾਣਾ ਦਾ AIIMS ‘ਚ ਦਿਹਾਂਤ
Delhi 24 Mar 2026 AJ DI AwaajNational Desk : ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਦੇ ਰਹਿਣ ਵਾਲੇ ਹਰੀਸ਼ ਰਾਣਾ ਦਾ ਦਿੱਲੀ ਦੇ ਏਮਜ਼ ਵਿੱਚ ਦੇਹਾਂਤ...
ਕਾਰੋਬਾਰ ਬਿਊਰੋ ਵੱਲੋਂ ਸਵੈ-ਰੋਜ਼ਗਾਰ ਤੇ ਪਲੇਸਮੈਂਟ ਕੈਂਪ 25 ਨੂੰ
ਤਰਨ ਤਾਰਨ, 24 ਮਾਰਚ 2026 AJ DI AwaajPunjab Desk : ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ...
ਗੁਰਦਾਸਪੁਰ ਵਿਖੇ 27 ਮਾਰਚ ਲੱਗੇਗਾ ਕਿਸਾਨ ਮੇਲਾ
ਗੁਰਦਾਸਪੁਰ, 24 ਮਾਰਚ 2026 AJ DI AwaajPunjab Desk : ਖੇਤੀ ਵਿਭਿੰਨਤਾ ਅਪਣਾਉ, ਵਡਮੁੱਲਾ ਵਾਤਾਵਰਣ ਬਚਾਉ ਦੇ ਉਦੇਸ਼ ਨਾਲ ਕਿਸਾਨ ਮੇਲਾ ਖੇਤੀਬਾੜੀ ਯੂਨੀਵਰਸਿਟੀ ਦੇ...
ਜ਼ਿਲ੍ਹੇ ਦੇ 2 ਅਗਾਂਹਵਧੂ ਕਿਸਾਨ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
ਹੁਸ਼ਿਆਰਪੁਰ, 24 ਮਾਰਚ 2026 AJ DI AwaajPunjab Desk : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹਰ ਸਾਲ ਨਵੀਆਂ ਖੇਤੀ ਤਕਨੀਕਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ...
ਜਿਲ੍ਹਾ ਪੱਧਰ ‘ਤੇ ਵਿਸ਼ਵ ਟੀ.ਬੀ ਦਿਵਸ ਮਨਾਇਆ
ਮਾਲੇਰਕੋਟਲਾ, 24 ਮਾਰਚ 2026 AJ DI Awaaj
ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਡਾ. ਪਰਦੀਪ ਕੁਮਾਰ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ, ਮਾਲੇਰਕੋਟਲਾ ਵਿਖੇ ਜ਼ਿਲ੍ਹਾ ਪੱਧਰ ‘ਤੇ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ।
ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋਂ ਟੀ.ਬੀ ਸੰਬੰਧੀ ਜਾਗਰੂਕਤਾ ਲਈ ਨਾਟਕ ਪੇਸ਼ ਕੀਤਾ ਗਿਆ ਅਤੇ ਕਵਿਤਾਵਾਂ ਰਾਹੀਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਅਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਪਰਦੀਪ ਕੁਮਾਰ ਅਤੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ ਨੇ ਕਿਹਾ ਕਿ ਟੀ.ਬੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ, ਜਿਸ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ। ਜਿਲ੍ਹਾ ਐਪੀਡੀਮੋਲੋਜਿਸਟ ਡਾ. ਮੁਨੀਰ ਮੁਹੰਮਦ ਨੇ ਕਿਹਾ ਕਿ ਟੀ.ਬੀ ਦੇ ਖਾਤਮੇ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਬਹੁਤ ਅਹਿਮ ਹੈ। ਉਨ੍ਹਾਂ ਦੱਸਿਆ ਕਿ ਨਿਕਸ਼ੇ ਮਿੱਤਰ ਸਕੀਮ ਤਹਿਤ ਕਈ ਐਨਜੀਓ ਵੱਲੋਂ ਟੀ.ਬੀ ਮਰੀਜ਼ਾਂ ਨੂੰ ਖੁਰਾਕ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।ਐਸ.ਐਮ.ਓ ਮਾਲੇਰਕੋਟਲਾ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵੱਲੋਂ ਟੀ.ਬੀ ਦੀ ਰੋਕਥਾਮ ਅਤੇ ਇਲਾਜ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਯਤਨ ਜਾਰੀ ਰਹਿਣਗੇ।
ਸਮਾਗਮ ਦੌਰਾਨ ਜ਼ਿਲ੍ਹਾ ਟੀ.ਬੀ ਅਫਸਰ ਡਾ. ਅਬੀ ਗਰਗ ਨੂੰ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਟੀ.ਬੀ ਨਿਯੰਤਰਣ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਡਾ. ਕਰਨੈਲ ਸਿੰਘ, ਡਾ. ਪ੍ਰਭਲੀਨ ਕੌਰ, ਰਾਜੇਸ਼ ਰਿਖੀ ਪੰਜਗਰਾਈਆਂ, ਡਾ. ਸ਼ਹਿਨਾਜ਼ (ਸੀ.ਐਚ.ਓ ਸਾਦਤਪੁਰ), ਸਿਮਰਨਜੀਤ ਕੌਰ (ਸੀ.ਐਚ.ਓ ਚੌਂਦਾ), ਪ੍ਰਵੀਨ ਖਾਤੂਨ (ਐਲ.ਟੀ), ਕੁਲਦੀਪ ਸਿੰਘ (ਐਸ.ਟੀ.ਐਸ), ਅਮਰਜੀਤ ਕੌਰ (ਐਲ.ਟੀ ਅਹਿਮਦਗੜ੍ਹ), ਹਰਜੀਤ ਕੌਰ (ਐਲ.ਟੀ ਮਾਲੇਰਕੋਟਲਾ), ਲਵਪ੍ਰੀਤ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ, ਅਸ਼ੋਕ ਸਿੰਗਲਾ, ਵਿਜੈ ਕਾਂਸਲ, ਸੁਰੇਸ਼ ਜੈਨ, ਮੈਡਮ ਆਮਨਾ, ਰਜਨੀ ਕੌਰ ਅਤੇ ਸੁਖਮਿੰਦਰ ਕੌਰ ਨੂੰ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਨਵਾਜਿਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਪੰਜਾਬ ਪੁਲਿਸ ਵਿੱਚ ਭਰਤੀ ਲਈ ਆਨਲਾਈਨ ਰਜਿਸਟਰੇਸ਼ਨ ਦੀ ਆਖਰੀ ਮਿਤੀ 01 ਅਪ੍ਰੈਲ 2026
ਸ੍ਰੀ ਮੁਕਤਸਰ ਸਾਹਿਬ, 24 ਮਾਰਚ 2026 AJ DI Awaaj
Punjab Desk : ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ...
ਸਰਕਾਰੀ ਸਕੂਲ ਵਿਚ ਇੰਟਰਐਕਟਿਵ ਫਲੈਟ ਪੈਨਲ ਦਾ ਉਦਘਾਟਨ
ਬੁਢਲਾਡਾ/ਮਾਨਸਾ, 24 ਮਾਰਚ 2026 AJ DI AwaajPunjab Desk : ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਅੱਜ ਸਰਕਾਰੀ ਸੈਕੰਡਰੀ ਸਕੂਲ ਕੁਲਰੀਆਂ ਵਿਖੇ ਨਵੇਂ...
ਬਰਨਾਲਾ ਮਾਮਲਾ: ਨੌਜਵਾਨ ਦੀ ਖੁਦਕੁਸ਼ੀ ਕੋਸ਼ਿਸ਼ ‘ਤੇ ਐਕਸ਼ਨ, ਧਨੌਲਾ SHO ਸਸਪੈਂਡ
ਬਰਨਾਲਾ 24 Mar 2026 AJ DI AwaajPunjab Desk : ਪਿੰਡ ਰਾਜਗੜ੍ਹ ਵਿੱਚ ਗਲੀ ਬਣਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਮਨਜਿੰਦਰ ਸਿੰਘ...
ਗਗਨਦੀਪ ਰੰਧਾਵਾ ਕੇਸ: ਮਾਤਾ HC ਪਹੁੰਚੀ, ਪੋਸਟਮਾਰਟਮ ਬਾਹਰ ਕਰਨ ਦੀ ਮੰਗ
Punjab 24 Mar 2026 AJ DI AwaajPunjab Desk : ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਹੈ। ਮ੍ਰਿ*ਤਕ ਦੀ ਮਾਤਾ ਨੇ...
ਫਾਜ਼ਿਲਕਾ ਵਾਰਡ 12 ਦੇ ਕਈ ਪਰਿਵਾਰ ਕਾਂਗਰਸ ਛੱਡ AAP ਵਿੱਚ ਸ਼ਾਮਿਲ
ਫਾਜ਼ਿਲਕਾ 24 ਮਾਰਚ 2026 AJ DI AwaajPunjab Desk : ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰਪਾਲ ਸਿੰਘ ਸਵਨਾ ਦੀ ਅਗਵਾਈ ਵਿੱਚ ਫਾਜ਼ਿਲਕਾ ਦੀ ਮਾਧਵ ਨਗਰੀ ਦੇ...





















