25 ਅਕਤੂਬਰ 2025 ਅਜ ਦੀ ਆਵਾਜ਼
Sports Desk: ਭਾਰਤ ਅਤੇ ਆਸਟਰੇਲੀਆ ਦੇ ਦਰਮਿਆਨ ਸਿਡਨੀ ਵਿੱਚ ਖੇਡਿਆ ਜਾ ਰਿਹਾ ਤੀਜਾ ਵਨਡੇ ਮੈਚ ਆਸਟਰੇਲੀਆ ਨੇ ਮਜ਼ਬੂਤ ਸ਼ੁਰੂਆਤ ਕੀਤੀ ਹੈ। ਟ੍ਰੇਵਿਸ ਹੇਡ ਅਤੇ ਮਿਚੇਲ ਮਾਰਸ਼ ਨੇ ਪਹਿਲੇ ਵਿਕਟ ਲਈ ਅੱਧ-ਸ਼ਤਕੀ ਸਾਂਝੀਦਾਰੀ ਪੂਰੀ ਕਰ ਲਈ ਹੈ ਅਤੇ ਟੀਮ ਨੇ 50 ਰਨਾਂ ਦਾ ਨਿਸ਼ਾਨ ਪਾਰ ਕਰ ਲਿਆ ਹੈ। ਭਾਰਤ ਨੂੰ ਹੁਣ ਪਹਿਲੀ ਸਫਲਤਾ ਦੀ ਤਲਾਸ਼ ਹੈ।
ਇਸ ਤੋਂ ਪਹਿਲਾਂ, ਆਸਟਰੇਲੀਆ ਦੇ ਕਪਤਾਨ ਮਿਚੇਲ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ। ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ — ਜੇਵਿਯਰ ਬਾਰਟਲੇਟ ਦੀ ਥਾਂ ਨਾਥਨ ਐਲਿਸ ਨੂੰ ਮੌਕਾ ਮਿਲਿਆ। ਦੂਜੇ ਪਾਸੇ ਭਾਰਤ ਨੇ ਵੀ ਦੋ ਬਦਲਾਅ ਕਰਦੇ ਹੋਏ ਕੁਲਦੀਪ ਯਾਦਵ ਅਤੇ ਪ੍ਰਸਿੱਧ ਕੁ੍ਰਿਸ਼ਨਾ ਨੂੰ ਪਲੇਇੰਗ-11 ਵਿੱਚ ਸ਼ਾਮਲ ਕੀਤਾ ਹੈ।
ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਲਈ ਟੀਮ ਅੱਜ ਜਿੱਤ ਨਾਲ ਸਨਮਾਨਜਨਕ ਵਿਦਾਈ ਲੈਣਾ ਚਾਹੁੰਦੀ ਹੈ। ਸਿਡਨੀ ਦੇ ਮੈਦਾਨ ‘ਤੇ ਹੁਣ ਤੱਕ ਪਹਿਲਾਂ ਬੈਟਿੰਗ ਕਰਨ ਵਾਲੀਆਂ ਟੀਮਾਂ ਦਾ ਪੱਲਾ ਭਾਰੀ ਰਿਹਾ ਹੈ, ਜਿਸ ਨਾਲ ਆਸਟਰੇਲੀਆ ਦੇ ਆਤਮਵਿਸ਼ਵਾਸ ਵਿੱਚ ਵਾਧਾ ਹੋਇਆ ਹੈ।
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਉੱਤੇ ਇਕ ਵਾਰ ਫਿਰ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਇਹ ਦੋਵੇਂ ਦਿਗਗਜ ਬੈਟਸਮੈਨ ਸੰਭਵਤ: ਆਪਣੇ ਆਖ਼ਰੀ ਆਸਟਰੇਲੀਆ ਦੌਰੇ ‘ਤੇ ਹਨ, ਇਸ ਲਈ ਫੈਨਸ ਉਨ੍ਹਾਂ ਤੋਂ ਵੱਡੀ ਪਾਰੀ ਦੀ ਉਮੀਦ ਕਰ ਰਹੇ ਹਨ।














