
International 31 Oct 2025 AJ DI Awaaj
International Desk : ਆਸਟ੍ਰੇਲੀਆ ਦੇ ਗ੍ਰੇਟ ਬੈਰੀਅਰ ਰੀਫ ਟਾਪੂ ‘ਤੇ 80 ਸਾਲਾ ਬੁਜ਼ੁਰਗਾ ਮਹਿਲਾ ਸੁਜ਼ੈਨ ਰੀਸ ਦੀ ਮੌ*ਤ ਹੋ ਗਈ। ਇਹ ਮਹਿਲਾ ਆਪਣੇ ਕ੍ਰੂਜ਼ ਟੂਰ ‘ਤੇ ਗਈ ਸੀ, ਜਿਸ ਦੌਰਾਨ ਉਸਨੂੰ ਕ੍ਰੂਜ਼ ਸ਼ਿਪ ਨੇ ਗਲਤੀ ਨਾਲ ਟਾਪੂ ‘ਤੇ ਹੀ ਛੱਡ ਦਿੱਤਾ।
ਸੁਜ਼ੈਨ ਰੀਸ ਆਪਣੇ ਦੂਜੇ ਦਿਨ ਕ੍ਰੂਜ਼ ਟੂਰ ‘ਤੇ ਲਿਜ਼ਾਰਡ ਆਇਲੈਂਡ ‘ਤੇ ਘੁਮਣ ਗਈ ਸੀ। ਪਰ ਕ੍ਰੂਜ਼ ਸ਼ਿਪ ਨੇ ਉਸਨੂੰ ਬਾਕੀ ਯਾਤਰੀਆਂ ਦੇ ਨਾਲ ਨਹੀਂ ਲੈ ਜਾ ਕੇ ਟਾਪੂ ‘ਤੇ ਹੀ ਛੱਡ ਦਿੱਤਾ। ਪੰਜ ਘੰਟਿਆਂ ਬਾਅਦ ਜਦੋਂ ਕ੍ਰੂਜ਼ ਸਟਾਫ ਨੂੰ ਇਸਦਾ ਪਤਾ ਲੱਗਾ, ਉਹ ਮਹਿਲਾ ਨੂੰ ਲੈਣ ਵਾਪਸ ਗਏ, ਪਰ ਤਦ ਤੱਕ ਸੁਜ਼ੈਨ ਮ੍ਰਿ*ਤਕ ਹੋ ਚੁੱਕੀ ਸੀ।
ਮਹਿਲਾ ਦੀ ਧੀ ਨੇ ਕ੍ਰੂਜ਼ ਕੰਪਨੀ “ਕੋਰਲ ਐਕਸਪੀਡਿਸ਼ਨ” ਨੂੰ ਆਪਣੀ ਮਾਂ ਦੀ ਮੌ*ਤ ਦਾ ਜ਼ਿੰਮੇਵਾਰ ਠਹਿਰਾਇਆ ਹੈ।
 
 
                
 
 
 
 
