16 ਦਸੰਬਰ, 2025 ਅਜ ਦੀ ਆਵਾਜ਼
Sports Desk: ਆਸਟ੍ਰੇਲੀਆ ਅਤੇ ਇੰਗਲੈਂਡ ਦਰਮਿਆਨ ਚੱਲ ਰਹੀ ਪੰਜ ਮੈਚਾਂ ਦੀ ਐਸ਼ੇਜ਼ ਟੈਸਟ ਸੀਰੀਜ਼ ਦੇ ਤੀਜੇ ਟੈਸਟ ਤੋਂ ਪਹਿਲਾਂ ਕੰਗਾਰੂ ਟੀਮ ਨੇ ਆਪਣੀ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਪਹਿਲੇ ਦੋ ਟੈਸਟ ਜਿੱਤ ਕੇ ਆਸਟ੍ਰੇਲੀਆ 2-0 ਨਾਲ ਅੱਗੇ ਹੈ ਅਤੇ ਹੁਣ 17 ਦਸੰਬਰ ਤੋਂ ਐਡੀਲੇਡ ਓਵਲ ‘ਚ ਖੇਡੇ ਜਾਣ ਵਾਲੇ ਤੀਜੇ ਟੈਸਟ ‘ਚ ਸੀਰੀਜ਼ ‘ਤੇ ਹੋਰ ਮਜ਼ਬੂਤ ਕਬਜ਼ਾ ਕਰਨ ਦੀ ਤਿਆਰੀ ਕਰ ਲਈ ਹੈ।
ਇਸ ਟੈਸਟ ਲਈ ਆਸਟ੍ਰੇਲੀਆ ਨੇ ਟੀਮ ਵਿੱਚ ਦੋ ਅਹੰਮ ਬਦਲਾਅ ਕੀਤੇ ਹਨ। ਨਿਯਮਤ ਕਪਤਾਨ ਪੈਟ ਕਮਿੰਸ ਲੰਬੀ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ, ਜਦਕਿ ਪਰਥ ਵਿੱਚ ਟੈਸਟ ਡੈਬਿਊ ਕਰਨ ਵਾਲੇ ਬ੍ਰੈਂਡਨ ਡੌਗੇਟ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਗਾਬਾ ਟੈਸਟ ਦੀ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੇ ਮਾਈਕਲ ਨੇਸਰ ਦੀ ਥਾਂ ਤਜਰਬੇਕਾਰ ਆਫ਼ ਸਪਿਨਰ ਨਾਥਨ ਲਿਓਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਸਭ ਤੋਂ ਵੱਡਾ ਫੈਸਲਾ 39 ਸਾਲਾ ਉਸਮਾਨ ਖਵਾਜਾ ਨੂੰ ਡ੍ਰਾਪ ਕਰਨ ਦਾ ਰਿਹਾ। ਫਿੱਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਲੇਇੰਗ-11 ਵਿੱਚ ਥਾਂ ਨਹੀਂ ਮਿਲੀ। ਹੁਣ ਤੀਜੇ ਟੈਸਟ ਵਿੱਚ ਟ੍ਰੈਵਿਸ ਹੈੱਡ ਜੇਕ ਵੇਦਰਾਲਡ ਦੇ ਨਾਲ ਓਪਨਿੰਗ ਕਰਦੇ ਨਜ਼ਰ ਆਉਣਗੇ।
ਐਡੀਲੇਡ ਟੈਸਟ ਤੋਂ ਪਹਿਲਾਂ ਕਪਤਾਨ ਪੈਟ ਕਮਿੰਸ ਨੇ ਸਾਫ਼ ਕੀਤਾ ਕਿ ਖਵਾਜਾ ਦਾ ਟੈਸਟ ਕਰੀਅਰ ਹਾਲੇ ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਟੀਮ ਚੋਣ ਹਾਲਾਤਾਂ ਅਤੇ ਰਣਨੀਤੀ ਦੇ ਅਧਾਰ ‘ਤੇ ਹੁੰਦੀ ਹੈ ਅਤੇ ਲੋੜ ਪੈਣ ‘ਤੇ ਖਵਾਜਾ ਮੁੜ ਟੀਮ ਵਿੱਚ ਵਾਪਸੀ ਕਰ ਸਕਦੇ ਹਨ।
AUS vs ENG 3rd Test: ਪਲੇਇੰਗ-11
ਆਸਟ੍ਰੇਲੀਆ:
ਟ੍ਰੈਵਿਸ ਹੈੱਡ, ਜੇਕ ਵੇਦਰਾਲਡ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ), ਜੋਸ਼ ਇੰਗਲਿਸ, ਪੈਟ ਕਮਿੰਸ (ਕਪਤਾਨ), ਮਿਚੇਲ ਸਟਾਰਕ, ਨਾਥਨ ਲਿਓਨ, ਸਕੌਟ ਬੋਲੈਂਡ
ਇੰਗਲੈਂਡ:
ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੇਮੀ ਸਮਿਥ (ਵਿਕਟਕੀਪਰ), ਵਿਲ ਜੈਕਸ, ਬ੍ਰਾਈਡਨ ਕਾਰਸ, ਜੋਫਰਾ ਆਰਚਰ, ਜੋਸ਼ ਟੰਗ
Related














