ਏ.ਐਸ.ਆਈ. ਜਗਜੀਤ ਸਿੰਘ ਬਣੇ ਸਬ ਇੰਸਪੈਕਟਰ

12

ਫਾਜ਼ਿਲਕਾ 3 ਜੂਨ 2025 Aj Di Awaaj

Punjab Desk : ਏ.ਐਸ.ਆਈ. ਜਗਜੀਤ ਸਿੰਘ ਜ਼ੋ ਕਿ ਵਿਜੀਲੈਂਸ ਬਿਊਰੋ ਫਾਜਿਲਕਾ ਵਿਖੇ ਤਾਇਨਾਤ ਹਨ, ਉਹਨਾਂ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾ ਰਹੀ ਹੈ, ਇਸ ਕਾਰਗੁਜਾਰੀ ਤੋਂ ਖੁਸ਼ ਹੋ ਕੇ ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ ਵੱਲੋਂ ਉਹਨਾਂ ਦੀ ਹੌਸਲਾ ਅਫਜਾਈ ਕਰਦਿਆਂ ਉਹਨਾਂ ਨੂੰ ਏ.ਐਸ.ਆਈ. ਦੇ ਅਹੁਦੇ ਤੋਂ ਤਰੱਕੀ ਦਿੰਦੇ ਹੋਏ ਸਬ-ਇੰਸਪੈਕਟਰ ਬਣਾਇਆ ਗਿਆ, ਇਹਨਾਂ ਹੁਕਮਾਂ ਅਨੁਸਾਰ ਸ੍ਰੀ ਗੁਰਿੰਦਰਜੀਤ ਸਿੰਘ ਸੰਧੂ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਵਿਜੀਲੈਸ ਬਿਊਰੋ ਫਾਜਿਲਕਾ ਅਤੇ ਇੰਸਪੈਕਟਰ ਚੰਦਰ ਸ਼ੇਖਰ, ਇੰਸਪੈਕਟਰ ਰਮਨ ਕੁਮਾਰ ਵਿਜੀਲੈਸ ਬਿਊਰੋ ਫਾਜਿਲਕਾ ਨੇ ਸਬ ਇੰਸਪੈਕਟਰ ਜਗਜੀਤ ਸਿੰਘ ਦੇ ਮੋਢਿਆਂ ਉਪਰ ਸਟਾਰ ਲਗਾਏ ਗਏ ਅਤੇ ਵਧਾਈ ਦਿੱਤੀ ਗਈ ,ਅੱਗੇ ਤੋਂ ਵੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਵਿਜੀਲੈਸ ਬਿਊਰੋ ਫਾਜਿਲਕਾ ਦੇ ਸਾਰੇ ਸਟਾਫ ਵੱਲੋਂ ਜਗਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਗਈਆਂ।