ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ
ਫ਼ਰੀਦਕੋਟ ਅੱਜ ਦੀ ਆਵਾਜ਼ | 26 ਅਪ੍ਰੈਲ 2025
ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਦੀ ਯੋਗ ਅਗਵਾਈ ਅਤੇ ਨਰਭਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਿਸ਼ਾ ਨਿਰਦੇਸਾ ਤਹਿਤ ਬਲਾਕ ਫ਼ਰੀਦਕੋਟ ਦੀਆਂ ਗ੍ਰਾਮ ਪੰਚਾਇਤਾ ਦੀਆਂ ਸ਼ਾਮਲਾਟ ਜ਼ਮੀਨਾਂ ਦੀਆਂ ਬੋਲੀਆਂ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤ ਮੁਤਾਬਿਕ ਨਿਰੰਤਰ ਜ਼ਾਰੀ ਹਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਸ. ਸਰਬਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਕਾਰਜ ਸਾਧਿਕ ਅਫ਼ਸਰ ਪੰਚਾਇਤ ਸੰਮਤੀ ਫ਼ਰੀਦਕੋਟ ਨੇ ਗ੍ਰਾਮ ਪੰਚਾਇਤ ਪਿੰਡ ਅਰਾਈਆਂਵਾਲਾ ਕਲਾਂ ਦੀ ਸ਼ਾਮਲਾਟ ਜ਼ਮੀਨ ਦੀ ਬੋਲੀ ਕਰਵਾਉਣ ਮੋਕੇ ਦੱਸਿਆ ਕਿ ਬਲਾਕ ਫ਼ਰੀਦਕੋਟ ਦੀਆਂ 58 ਗ੍ਰਾਮ ਪੰਚਾਇਤਾਂ ਕੋਲ ਵਾਹੀਯੋਗ ਸ਼ਾਮਲਾਟ ਜ਼ਮੀਨ ਉਪਲੱਬਧ ਹੈ ਅਤੇ ਇਹਨਾਂ ਗ੍ਰਾਮ ਪੰਚਾਇਤਾ ਦੀਆਂ ਸ਼ਾਮਲਾਟ ਜ਼ਮੀਨ ਦੀਆਂ ਬੋਲੀਆਂ ਪਾਰਦਰਸ਼ੀ ਤਰੀਕੇ ਨਾਲ ਮਿਤੀ 21 ਅਪ੍ਰੈਲ 2025 ਤੋਂ ਲੈ ਕੇ ਮਿਤੀ 13 ਮਈ 2025 ਤੱਕ ਕਰਵਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਹੋਇਆ ਹੈ ਅਤੇ ਇਹ ਬੋਲੀਆਂ ਨਿਗਰਾਨ ਅਫਸਰਾਂ ਦੀ ਹਾਜਰੀ ਵਿੱਚ ਗ੍ਰਾਮ ਪੰਚਾਇਤ ਨਾਲ ਸੰਬਧਿਤ ਪੰਚਾਇਤ ਸਕੱਤਰਾਂ/ਗ੍ਰਾਮ ਸੇਵਕਾਂ ਵੱਲੋ ਉਪਰੋਕਤ ਜ਼ਾਰੀ ਪ੍ਰੋਗਰਾਮ ਅਨੁਸਾਰ ਕਾਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਜੇ ਪਾਲ ਸ਼ਰਮਾ ਪੰਚਾਇਤ ਸਕੱਤਰ ,ਕੁਲਵਿੰਦਰ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਅਰਾਈਆਂਵਾਲਾ ਕਲਾਂ, ਜਗਤਾਰ ਸਿੰਘ ਵਿਰਕ, ਨੱਥਾ ਸਿੰਘ,ਅਜੀਤ ਸਿੰਘ, ਅਮਰਜੀਤ ਕੌਰ (ਸਾਰੇ ਸਰਪੰਚ), ਜਤਿੰਦਰ ਸਿੰਘ ਸੰਧੂ , ਪ੍ਰਮਜੀਤ ਸਿੰਘ, ਨੋਹਨਾ ਸਿੰਘ, ਸੇਠੀ, ਸੋਨੀ ਸਿੰਘ, ਪ੍ਰਮਜੀਤ ਕੌਰ, ਜਸਵੀਰ ਕੌਰ, ਛਿੰਦਰਪਾਲ ਸਿੰਘ (ਸਾਰੇ ਪੰਚ) , ਬੋਲੀਕਾਰ ਅਤੇ ਪਿੰਡ ਵਾਸੀ ਹਾਜ਼ਰ ਸਨ।
