16 ਦਸੰਬਰ, 2025 ਅਜ ਦੀ ਆਵਾਜ਼
Health Desk: ਦਿੱਲੀ-ਐਨਸੀਆਰ ਵਿੱਚ ਵਧਦੇ ਹਵਾ ਪ੍ਰਦੂਸ਼ਣ ਨੇ ਲੋਕਾਂ ਦੀ ਸਿਹਤ ‘ਤੇ ਗਹਿਰਾ ਅਸਰ ਪਾਇਆ ਹੈ। ਚਾਰੋਂ ਪਾਸੇ ਧੁੰਦ ਦੀ ਚਾਦਰ ਅਤੇ ਹਵਾ ਵਿੱਚ ਜ਼ਹਿਰੀਲੇ ਕਣਾਂ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਹੈ। ਇਸ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਗਲੇ ਅਤੇ ਸਾਸ ਦੀ ਨਲੀ ‘ਤੇ ਪੈਂਦਾ ਹੈ, ਜਿਸ ਨਾਲ ਗਲੇ ਦੀ ਖਰਾਸ਼, ਜਲਣ ਅਤੇ ਲਗਾਤਾਰ ਖੰਘ ਦੀ ਸਮੱਸਿਆ ਆਮ ਹੋ ਗਈ ਹੈ।
ਘਰ ਦੇ ਅੰਦਰ ਰਹਿਣ ਦੇ ਬਾਵਜੂਦ ਵੀ ਕਈ ਲੋਕਾਂ ਨੂੰ ਇਹ ਪਰੇਸ਼ਾਨੀਆਂ ਘੇਰੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਕੁਝ ਕੁਦਰਤੀ ਅਤੇ ਘਰੇਲੂ ਉਪਾਅ ਨਾ ਸਿਰਫ਼ ਗਲੇ ਦੀ ਤਕਲੀਫ਼ ਤੋਂ ਰਾਹਤ ਦਿੰਦੇ ਹਨ, ਸਗੋਂ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦੇ ਹਨ। ਆਓ ਜਾਣੀਏ ਪ੍ਰਦੂਸ਼ਣ ਨਾਲ ਹੋ ਰਹੀ ਖੰਘ ਤੇ ਗਲੇ ਦੀ ਖਰਾਸ਼ ਤੋਂ ਰਾਹਤ ਲਈ 5 ਪ੍ਰਭਾਵਸ਼ਾਲੀ ਘਰੇਲੂ ਇਲਾਜ।
1. ਗਰਮ ਪਾਣੀ ਨਾਲ ਨਮਕ ਦੇ ਗਰਾਰੇ
ਇਹ ਸਭ ਤੋਂ ਸੌਖਾ ਅਤੇ ਭਰੋਸੇਯੋਗ ਉਪਾਅ ਹੈ। ਇੱਕ ਕੱਪ ਗਰਮ ਪਾਣੀ ਵਿੱਚ ਚੌਥਾਈ ਚਮਚ ਨਮਕ ਮਿਲਾ ਕੇ ਦਿਨ ਵਿੱਚ 2-3 ਵਾਰ ਗਰਾਰੇ ਕਰੋ। ਇਹ ਗਲੇ ਦੀ ਸੋਜ ਘਟਾਉਂਦਾ ਹੈ ਅਤੇ ਹਾਨੀਕਾਰਕ ਬੈਕਟੀਰੀਆ ਨੂੰ ਦੂਰ ਕਰਦਾ ਹੈ।
2. ਸ਼ਹਿਦ ਅਤੇ ਅਦਰਕ
ਸ਼ਹਿਦ ਕੁਦਰਤੀ ਐਂਟੀਬਾਇਓਟਿਕ ਹੈ ਅਤੇ ਅਦਰਕ ਸੋਜ ਘਟਾਉਂਦਾ ਹੈ। ਅਦਰਕ ਪੀਸ ਕੇ ਇੱਕ ਚਮਚ ਸ਼ਹਿਦ ਵਿੱਚ ਮਿਲਾਓ ਅਤੇ ਦਿਨ ਵਿੱਚ ਦੋ ਵਾਰ ਖਾਓ। ਅਦਰਕ ਦੀ ਚਾਹ ਵਿੱਚ ਸ਼ਹਿਦ ਮਿਲਾ ਕੇ ਪੀਣਾ ਵੀ ਲਾਭਦਾਇਕ ਹੈ।
3. ਹਲਦੀ ਵਾਲਾ ਦੁੱਧ
ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਪੀਓ। ਇਹ ਗਲੇ ਦੀ ਜਲਣ ਘਟਾਉਂਦਾ ਹੈ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
4. ਤੁਲਸੀ, ਕਾਲੀ ਮਿਰਚ ਅਤੇ ਮੁਲੱਠੀ ਦਾ ਕਾੜ੍ਹਾ
ਤੁਲਸੀ ਦੇ ਪੱਤੇ, ਕਾਲੀ ਮਿਰਚ ਅਤੇ ਮੁਲੱਠੀ ਨੂੰ ਪਾਣੀ ਵਿੱਚ ਉਬਾਲ ਕੇ ਤਿਆਰ ਕੀਤਾ ਕਾੜ੍ਹਾ ਗਲੇ ਦੀ ਖਰਾਸ਼ ਲਈ ਬਹੁਤ ਫਾਇਦੇਮੰਦ ਹੈ। ਇਹ ਇਮਿਊਨਿਟੀ ਵਧਾਉਂਦਾ ਹੈ ਅਤੇ ਪ੍ਰਦੂਸ਼ਣ ਕਾਰਨ ਹੋਈ ਜਲਣ ਤੋਂ ਆਰਾਮ ਦਿਵਾਉਂਦਾ ਹੈ।
5. ਭਾਫ਼ ਲੈਣਾ
ਗਰਮ ਪਾਣੀ ਵਿੱਚ ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ 5-10 ਮਿੰਟ ਭਾਫ਼ ਲੈਣ ਨਾਲ ਨੱਕ ਅਤੇ ਗਲਾ ਸਾਫ਼ ਹੁੰਦਾ ਹੈ ਅਤੇ ਖੰਘ ਵਿੱਚ ਤੁਰੰਤ ਰਾਹਤ ਮਿਲਦੀ ਹੈ।
ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ:
– ਦਿਨ ਭਰ ਵੱਧ ਤੋਂ ਵੱਧ ਗਰਮ ਪਾਣੀ ਪੀਓ।
– ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਾਓ।
– ਵਿਟਾਮਿਨ-ਸੀ ਨਾਲ ਭਰਪੂਰ ਫਲ ਖਾਓ।
– ਬਿਨਾਂ ਲੋੜ ਦੇ ਘਰੋਂ ਬਾਹਰ ਜਾਣ ਤੋਂ ਬਚੋ।
ਡਿਸਕਲੇਮਰ:
ਇਹ ਜਾਣਕਾਰੀ ਸਿਰਫ਼ ਆਮ ਸਿਹਤ ਸਲਾਹ ਲਈ ਹੈ। ਕਿਸੇ ਵੀ ਗੰਭੀਰ ਸਮੱਸਿਆ ਜਾਂ ਲੰਬੇ ਸਮੇਂ ਤੱਕ ਤਕਲੀਫ਼ ਰਹਿਣ ‘ਤੇ ਡਾਕਟਰ ਦੀ ਸਲਾਹ ਜ਼ਰੂਰ ਲਓ
Related














