ਮਾਲੇਰਕੋਟਲਾ 26 ਜੂਨ 2025 Aj Di Awaaj
Punjab Desk : ਪਿਛਲੇ ਕਈ ਦਿਨਾਂ ਤੋਂ ਸ਼ੋਸਲ ਮੀਡੀਆ ਅਤੇ ਗਰੁੱਪਾਂ ਵਿਚ ਵਾਇਰਲ ਮੈਸਜ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮਾਲੇਰਕੋਟਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਮਿਸਨ ਵਾਤਸੱਲਿਆ ਸਕੀਮ ਤਹਿਤ ਸਪਾਂਸਰਸ਼ਿਪ ਸਕੀਮ ਲਗਾਤਾਰ ਚੱਲਣ ਵਾਲੀ ਸਕੀਮ ਹੈ ਜਿਸ ਸਬੰਧੀ ਕੋਈ ਵੀ ਆਖਰੀ ਮਿਤੀ ਨਿਯਤ ਨਹੀਂ ਕੀਤੀ ਗਈ ਸਗੋਂ ਲਾਭਪਾਤਰੀ ਜਰੂਰਤ ਪੈਣ ਤੇ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ
ਉਨ੍ਹਾਂ ਕਿਹਾ ਕਿ ਵਾਇਰਲ ਮੈਸੇਜ ਵਿਚ ਮਾਤਾ ਪਿਤਾ ਦੋਵਾਂ ਵਿਚ ਇਕ ਦੀ ਮੌਤ ਹੋ ਗਈ ਹੈ ਅਤੇ ਬੱਚਿਆ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਅਜਿਹੇ ਪਰਿਵਾਰਾਂ ਦੇ ਦੋ ਬੱਚਿਆ ਨੂੰ 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਅਫਵਾਹ ਵਿਚ 27 ਤਾਰੀਖ ਤੱਕ ਦਫਤਰ ਡਿਪਟੀ ਕਮਿਸ਼ਨਰ ਵਿਖੇ ਫਾਰਮ ਭਰਕੇ ਜਮ੍ਹਾਂ ਕਰਵਾਉਣ ਸਬੰਧੀ ਲਿਖਿਆ ਹੋਇਆ ਹੈ ਜੋ ਕਿ ਸਰਾ ਸਰ ਗ਼ਲਤ ਅਫ਼ਵਾਹ ਹੈ। ਵਾਇਰਲ ਸੰਦੇਸ ਜਿਸ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਸੋਸਲ ਮੀਡੀਏ ਤੇ ਪਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮਾਲੇਰਕੋਟਲਾ ਵੱਲੋਂ ਮਿਸਨ ਵਾਤਸੱਲਿਆ ਸਕੀਮ ਅਧੀਨ 18 ਸਾਲ ਦੇ ਬੱਚਿਆਂ ਨੂੰ 4000 ਰੁਪਏ ਪ੍ਰਤੀ ਮਹੀਨਾ ਸਪਾਂਸਰਸ਼ਿਪ ਸਕੀਮ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ ਜਿਸ ਦੀ ਵੱਖ-ਵੱਖ ਸ਼ਰਤਾਂ ਹਨ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਸਪਾਂਸਰਸ਼ਿਪ ਅਤੇ ਫੇਸਟਰ ਕੇਅਰ ਅਪਰੂਵਲ ਕਮੇਟੀ ਵੱਲੋਂ ਜ਼ਿਲ੍ਹੇ ਵਿੱਚ 0 ਤੋਂ 18 ਸਾਲ ਅਜਿਹੇ ਬੱਚੇ ਜਿਨ੍ਹਾ ਬੱਚਿਆ ਦੇ ਮਾਤਾ-ਪਿਤਾ ਜਾਨਲੇਵਾ/ਖ਼ਤਰਨਾਕ ਬਿਮਾਰੀ ਦਾ ਸ਼ਿਕਾਰ ਹਨ, ਮਾਤਾ-ਪਿਤਾ ਵਿੱਤੀ ਅਤੇ ਸਰੀਰਕ ਤੌਰ ਤੇ ਬੱਚਿਆ ਦੀ ਦੇਖਭਾਲ ਕਰਨ ਵਿੱਚ ਅਸਮੱਰਥ ਹਨ, ਜੇ.ਜੇ.ਐਕਟ 2015 ਦੇ ਅਨੁਸਾਰ ਦੇਖਤਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇਂ ਕਿ ਬੇਘਰ, ਕੁਦਰਤੀ ਆਫਤ ਦਾ ਸ਼ਿਕਾਰ, ਬਾਲ ਮਜ਼ਦੂਰੀ, ਬਾਲ ਵਿਆਹ ਦਾ ਸ਼ਿਕਾਰ ਹੋਣ ਤਸਕਰੀ ਨਾਲ ਪ੍ਰਭਾਵਿਤ, ਅਪਾਹਜ, ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਿਹਾ ਹੋਵੇ, ਦੁਰਵਿਵਹਾਰ ਜਾਂ ਸੋਸਣ ਦਾ ਸਿਕਾਰ ਹੋਣ ਵਾਲੇ ਬੱਚੇ, ਐਚ.ਆਈ.ਵੀ. ਏਡਸ ਨਾਲ ਪ੍ਰਭਾਵਿਤ ਬੱਚੇ ਪੀ.ਐਮ. ਕੇਅਰਜ ਫਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਇਸ ਸਕੀਮ ਲਈ ਜਿਆਦਾ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਮਕਾਨ ਨੰ.01 ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ, ਨੇੜੇ ਅਨਾਜ ਮੰਡੀ, ਮਲੇਰਕੋਟਲਾ ਵਿਖੇ ਜਾਂ ਫੋਨ ਨੰਬਰ 7837501659,9779348073 ਤੇ ਸੋਮਵਾ
