“ਫਰਾਈ ਡੇਅ, ਡਰਾਈ ਡੇਅ” ਤਹਿਤ ਫਾਜਿਲਕਾ ਕਾਲਜਾਂ ‘ਚ ਡੇਂਗੂ ਰੋਧੀ ਗਤੀਵਿਧੀਆਂ

64

ਫਾਜਿਲਕਾ 29 ਮਈ 2025 Aj Di Awaaj
ਡਾਕਟਰ  ਰਾਜ  ਕੁਮਾਰ  ਸਿਵਲ ਸਰਜਨ ਫਾਜਿਲਕਾ ਦੀ ਉਚੇਰੀ  ਨਿਗਰਾਨੀ  ਹੇਠ  ਅਤੇ  ਡਾਕਟਰ  ਸੁਨੀਤਾ  ਕੰਬੋਜ ਦੀ  ਦੇਖ ਰੇਖ ਵਿੱਚ ਜਿਲ੍ਹਾ ਫਾਜਿਲਕਾ ਵਿੱਚ ਡੇਂਗੂ ਅਤੇ ਮਲੇਰੀਆ ਵਿਰੋਧੀ ਗਤੀਵਿਧੀਆਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ  ਜ਼ਿਲ੍ਹਾ  ਮਹਾਮਾਰੀ  ਅਫਸਰ  ਸੁਨੀਤਾ ਕੰਬੋਜ਼ ਨੇ ਦੱਸਿਆ ਕਿ  ਡੇਂਗੂ  ਤੇ ਵਾਰ ਮੁਹਿੰਮ ਤਹਿਤ ਅੱਜ ਵੀਰਵਾਰ  ਨੂੰ  ਫਾਜ਼ਿਲਕਾ ਦੇ  ਸਰਕਾਰੀ  ਅਤੇ  ਪ੍ਰਾਈਵੇਟ  ਕਾਲਜਾਂ  ਵਿਚ ਸਿਹਤ ਕਰਮਚਾਰੀਆਂ ਵਲੋ ਮੱਛਰ ਦੀ ਪੈਦਾਇਸ਼ ਨੂੰ ਰੋਕਣ ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ। ਕਿਉਂਕਿ  ਸ਼ੁੱਕਰਵਾਰ  ਨੂੰ  ਸਰਕਾਰੀ  ਛੁੱਟੀ  ਹੋਣ  ਕਾਰਣ  ਵਿਭਾਗ  ਵਲੋ  ਅੱਜ  ਵੀਰਵਾਰ  ਨੂੰ  ਗਤੀਵਿਧੀਆਂ  ਕਰਨ  ਦੀ  ਹਿਦਾਇਤ  ਹੋਈ  ਹੈ.  ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ  ਸਿਹਤ ਵਿਭਾਗ ਦੀਆਂ ਟੀਮਾਂ ਨੇ ਹਫ਼ਤੇ ਤੋਂ ਜ਼ਿਆਦਾ ਪਾਣੀ ਖੜਣ ਵਾਲੇ ਸਰੋਤਾਂ ਦੀ ਜਾਂਚ ਕੀਤੀ ਗਈ ਅਤੇ ਪਾਣੀ ਖੜਨ ਵਾਲੇ ਸਰੋਤਾਂ ਤੇ ਐਂਟੀਲਾਰਵੀਅਲ ਸਪਰੇ ਦਾ ਛਿੜਕਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਵਰਤਨੀਆਂ ਬਹੁਤ ਜਰੂਰੀ ਹਨ।  ਉਹਨਾਂ  ਦੱਸੀਆਂ   ਕਿ  ਸਿਹਤ  ਵਿਭਾਗ  ਵਲੋ  ਹਰ ਸ਼ੁੱਕਰਵਾਰ ਨੂੰ  “ਹਰ ਸ਼ੁੱਕਰਵਾਰ,ਡੇਂਗੂ ਤੇ ਵਾਰ” ਦੇ ਤੌਰ ਤੇ ਮਨਾਇਆ  ਜਾਂਦਾ  ਹੈ  ਅਤੇ ਇਸ ਦਿਨ ਪਾਣੀ ਸਟੋਰ ਕਰਨ ਵਾਲੇ ਬਰਤਨਾਂ ਨੂੰ ਇਕ ਵਾਰ ਸੁਕਾ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਵੇ ਤਾਂ ਜੋ ਮੱਛਰ ਦੀ ਉਪਜ  ਨੂੰ ਰੋਕਿਆ ਜਾ ਸਕੇ।

ਇਸ ਮੌਕੇ  ਮਾਸ  ਮੀਡੀਆ  ਸ਼ਾਖਾ  ਤੋਂ ਡਿਪਟੀ  ਮਾਸ  ਮੀਡੀਆ  ਅਫਸਰ  ਮਨਬੀਰ ਸਿੰਘ   ਬੀ ਈ ਈ ਦਿਵੇਸ਼  ਕੁਮਾਰ,  ਵਿਕੀ  ਕੁਮਾਰ ਹੈਲਥ  ਵਰਕਰ  ਮਨਜੋਤ  ਸਿੰਘ ਇੰਸੈਕਟ ਕਲੈਕਟਰ ਨੇ  ਦੱਸਿਆ  ਕਿ ਡੇਂਗੂ ਬੁਖਾਰ ਏਡੀਜ਼ ਅਜਿਪਤੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਇਹ ਮੱਛਰ ਇਕ ਹਫਤੇ ਤੋਂ ਵੱਧ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਕਬਾੜ ਵਿਚ ਪਏ ਟਾਇਰ, ਟੁੱਟੇ ਘੜੇ, ਗਮਲੇ ਜਾਂ ਹੋਰ ਪਾਣੀ ਖੜ੍ਹਣ ਵਾਲੇ ਸੋਮਿਆਂ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ।ਮੱਛਰਦਾਨੀਆ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ ਕਰੋ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ
ਹੋਣ ਦਿਓ, ਘਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਅਤੇ ਮਲੇਰੀਆ ਦੇ ਕੋਈ ਲੱਛਣ ਜਿਵੇਂ ਤੇਜ ਬੁਖਾਰ ਹੋਣਾ, ਸਿਰ ਦਰਦ, ਅੱਖਾਂ, ਜੋੜਾਂ ਅਤੇ ਸਰੀਰ ਵਿੱਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੇ ਸਿਵਲ ਹਸਪਤਾਲ ਵਿਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ . ਡੇਂਗੂ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ  ਮੁਫਤ  ਕੀਤਾ ਜਾਂਦਾ ਹੈ।