ਅਨੰਦਪੁਰ ਸਾਹਿਬ–ਅੰਮ੍ਰਿਤਸਰ ਕੋਰੀਡੋਰ ਪਵਿਤ੍ਰ ਸ਼ਹਿਰ ਘੋਸ਼ਿਤ

49

Sri. Anandpur Sahib 24 Nov 2025 AJ DI Awaaj

Punjab Desk : ਪੰਜਾਬ ਸਰਕਾਰ ਨੇ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਕੋਰੀਡੋਰ ਨੂੰ ਪਵਿਤ੍ਰ ਸ਼ਹਿਰ ਘੋਸ਼ਿਤ ਕਰਨ ਲਈ ਮਹੱਤਵਪੂਰਨ ਮਤਾ ਪਾਸ ਕਰ ਦਿੱਤਾ ਹੈ। ਮੁੱਖ ਮੰਤਰੀ ਦੀ ਅਗਵਾਈ ਵਿੱਚ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੌਰਾਨ ਇਹ ਵੱਡਾ ਐਲਾਨ ਕੀਤਾ ਗਿਆ।

ਪਵਿਤ੍ਰ ਸ਼ਹਿਰ ਦਾ ਦਰਜਾ ਮਿਲਣ ਤੋਂ ਬਾਅਦ ਇਨ੍ਹਾਂ ਇਲਾਕਿਆਂ ਵਿੱਚ ਸ਼ਰਾਬ, ਮੀਟ ਅਤੇ ਤੰਬਾਕੂ ਵਰਗੀਆਂ ਚੀਜ਼ਾਂ ਦੀ ਵਿਕਰੀ ਅਤੇ ਉਪਯੋਗ ‘ਤੇ ਪਾਬੰਦੀ ਲੱਗੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਇਤਿਹਾਸਕ ਤੇਧਾਰਮਿਕ ਮਹੱਤਵ ਵਾਲੇ ਇਨ੍ਹਾਂ ਸਥਾਨਾਂ ਦੀ ਪਵਿਤ੍ਰਤਾ ਨੂੰ ਬਣਾਏ ਰੱਖਣ ਲਈ ਲਿਆ ਗਿਆ ਹੈ।