ਅੰਮ੍ਰਿਤਸਰ: ਸਾਬਕਾ ਅਕਾਲੀ ਸਰਪੰਚ ਦੀ ਗੋ*ਲੀ ਮਾਰ ਕੇ ਹੱਤਿ*ਆ, ਰੰਜਿਸ਼ ਦੀ ਸੰਭਾਵਨਾ

30

ਅੰਮ੍ਰਿਤਸਰ 09 July 2025 Aj DI Awaaj

Punjab Desk :  ਰਾਜਾਸਾਂਸੀ ਹਲਕੇ ਦੇ ਪਿੰਡ ਸੈਦੂਪੁਰ ‘ਚ ਮੰਗਲਵਾਰ ਰਾਤ ਇੱਕ ਭਿਆਨਕ ਹੱਤਿ*ਆ ਦੀ ਵਾਰਦਾਤ ਵਾਪਰੀ, ਜਿੱਥੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਪਲਵਿੰਦਰ ਸਿੰਘ ਨੂੰ ਗੋਲੀ*ਆਂ ਮਾਰ ਕੇ ਮਾਰੇ*ਆ ਗਿਆ। ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ।

ਪੁਲਿਸ ਅਨੁਸਾਰ, ਹਮ*ਲਾ*ਵਰ ਪਲਵਿੰਦਰ ਸਿੰਘ ਦਾ ਹੀ ਇੱਕ ਗੁਆਂਢੀ ਨਿਕਲਿਆ ਜੋ ਪਿੰਡ ‘ਚ ਆਪਣੇ ਸਹੁਰੇ ਘਰ ਰਹਿੰਦਾ ਸੀ। ਉਸਨੇ ਕਾਰ ਰਾਹੀਂ ਆ ਕੇ ਪਲਵਿੰਦਰ ਸਿੰਘ ਉੱਤੇ ਤਿੰਨ ਗੋ*ਲੀਆਂ ਚਲਾਈਆਂ, ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਇਹ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ, ਜਿਸ ‘ਚ ਗੋ*ਲੀ*ਆਂ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ।

ਵਾਰਦਾਤ ਤੋਂ ਬਾਅਦ ਹਮ*ਲਾਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾ*ਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਜਾਰੀ ਹੈ।

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ, ਹੱਤਿ*ਆ ਪਿੱਛੇ ਪੁਰਾਣੀ ਰੰਜਿਸ਼ ਕਾਰਨ ਬਣੀ ਹੋ ਸਕਦੀ ਹੈ। ਪਿੰਡ ‘ਚ ਤਣਾਅ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।