ਅੰਮ੍ਰਿਤਸਰ: ਬਾਰਿਸ਼ ਦੇ ਦੌਰਾਨ ਤਿੰਨ ਮੰਜ਼ਿਲਾਂ ਵਾਲੀ ਬਿਲਡਿੰਗ ਵਿੱਚ ਭਿਆਨਕ ਅੱਗ ਲੱਗੀ ਪੜ੍ਹੋ ਪੂਰੀ ਖ਼ਬਰ…

14

20 ਫਰਵਰੀ 2025  Aj Di Awaaj

ਅੱਜ ਸਵੇਰੇ ਤੜਕੇ ਅੰਮ੍ਰਿਤਸਰ ਦੇ ਕੋਰਟ ਰੋਡ ਰੇਲਵੇ ਸਟੇਸ਼ਨ ਦੇ ਨੇੜੇ ਪਲਾਈਵੁਡ ਦੀ ਮਾਰਕੀਟ ਵਿੱਚ ਅੱਗ ਲੱਗ ਗਈ। ਇਹ ਮਾਰਕੀਟ ਤਿੰਨ ਮੰਜ਼ਲਾ ਸੀ ਅਤੇ ਅੱਗ ਨੇ ਇਸ ਮਾਰਕੀਟ ਦੇ ਨਾਲ ਨਾਲ ਨਜ਼ਦੀਕੀ ਦੁਕਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਮਾਰਕੀਟ ਵਿੱਚ ਸਾਰੇ ਲੱਕੜ ਦਾ ਕੰਮ ਹੁੰਦਾ ਸੀ ਜਿਸ ਕਾਰਨ ਅੱਗ ਨੇ ਤੇਜ਼ੀ ਨਾਲ ਫੈਲਣ ਲਿਆ ਅਤੇ ਸਾਰੀ ਮਾਰਕੀਟ ਸੜ ਕੇ ਖ਼ਤਮ ਹੋ ਗਈ। ਮੌਕੇ ਤੇ ਖੜੇ ਲੋਕਾਂ ਨੇ ਤੁਰੰਤ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਅਤੇ ਜਲਦੀ ਹੀ ਦਮਕਲ ਦੀਆਂ ਟੀਮਾਂ ਮੌਕੇ ਤੇ ਪੁੱਜ ਗਈਆਂ। ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਕਈ ਘੰਟਿਆਂ ਦੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ।

ਦਮਕਲ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ, ਗੁਰਦਾਸਪੁਰ, ਬਟਾਲਾ ਅਤੇ ਅੰਮ੍ਰਿਤਸਰ ਦੀਆਂ ਫਾਇਰ ਬ੍ਰਿਗੇਡ ਦੀਆਂ 50 ਦੇ ਕਰੀਬ ਵਾਹਨ ਮੌਕੇ ‘ਤੇ ਪਹੁੰਚੇ ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਸਮੇਂ ਤੱਕ ਅੱਗ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਹੈ, ਪਰ ਮਾਲਕ ਨੇ ਦੱਸਿਆ ਕਿ ਇਸ ਘਟਨਾ ਦੇ ਪਿੱਛੇ ਸ਼ਾਇਦ ਸ਼ਾਰਟ ਸਰਕਟ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜਦੋਂ ਉਨ੍ਹਾਂ ਮੌਕੇ ਤੇ ਪਹੁੰਚੇ ਤਾਂ ਸਾਰੀ ਮਾਰਕੀਟ ਨੂੰ ਅੱਗ ਲੱਗ ਚੁੱਕੀ ਸੀ ਅਤੇ ਸਾਰਾ ਸਮਾਨ ਸੜ ਗਿਆ ਸੀ।