Home Punjabi **ਅਮੇਨਾ ਪੰਡੋਰੀ ਕਤਲ ਮਾਮਲਾ: 5 ਮਹੀਨੇ ਬਾਅਦ ਵੀ ਨਿਆਂ ਨਹੀਂ, ਕਿਸਾਨਾਂ ਵਲੋਂ...
24 ਮਾਰਚ 2025 Aj Di Awaaj
ਜਗਰਾਉਂ – 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸਾਨ ਆਗੂ ਅਮੇਨਾ ਪੰਡੋਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀਆਂ ‘ਤੇ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਕਿਸਾਨ ਯੂਨੀਅਨ ਵਲੋਂ SSP ਜਗਰਾਉਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸੋਮਵਾਰ ਨੂੰ, ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਯੂਨੀਅਨ ਦੇ ਆਗੂ SSP ਡਾ. ਅੰਕੁਰ ਗੁਪਤਾ ਨੂੰ ਮਿਲੇ ਅਤੇ ਮਾਮਲੇ ਦੀ ਜਲਦੀ ਜਾਂਚ ਦੀ ਮੰਗ ਕੀਤੀ।
ਪੰਜ ਮਹੀਨੇ ਬੀਤ ਗਏ, ਨਿਆਂ ਅਜੇ ਵੀ ਦੂਰ
ਦਿਵਾਲੀ ਦੀ ਰਾਤ, ਅਮੇਨਾ ਪੰਡੋਰੀ (ਅਮਨਦੀਪ ਸਿੰਘ) ਨੂੰ ਰਾਏਕੋਟ ਖੇਤਰ ਵਿੱਚ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਸ਼ੁਰੂਆਤੀ ਜਾਂਚ ‘ਚ ਤਿੰਨ ਮੁਲਜ਼ਮਾਂ ‘ਤੇ FIR ਦਰਜ ਕੀਤੀ, ਪਰ 90 ਦਿਨਾਂ ਅੰਦਰ ਚਲਾਨ ਪੇਸ਼ ਨਾ ਕਰਨ ਕਰਕੇ ਮੁਲਜ਼ਮ ਜ਼ਮਾਨਤ ‘ਤੇ ਛੁਟ ਗਏ। SSP ਨੇ ਦੱਸਿਆ ਕਿ ਉਹ ਨਵੇਂ ਹਨ ਅਤੇ ਕੇਸ ਦੀ ਸਮਝ ਬਾਅਦ ਜਲਦੀ ਕਾਰਵਾਈ ਕਰਨਗੇ।
ਕਿਸਾਨ ਆਗੂਆਂ ਨੇ ਪੁਲਿਸ ‘ਤੇ ਲਾਈਆਂ ਗੰਭੀਰ ਇਲਜ਼ਾਮ
ਕਿਸਾਨ ਯੂਨੀਅਨ ਨੇ ਦੋਸ਼ ਲਾਇਆ ਕਿ ਪੁਲਿਸ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਦੋਸ਼ੀ, ਜਿਸ ਨੇ ਸੁਪਾਰੀ ਗੈਂਗ ਰਾਹੀਂ ਕਤਲ ਕਰਵਾਇਆ, ਉਸ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕਿਸਾਨ ਆਗੂਆਂ ਨੇ SSP ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਨਿਆਂ ਨਾ ਮਿਲਿਆ, ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਵਿਵਾਦ ਦੀ ਸ਼ੁਰੂਆਤ
ਅਮਨਾ ਪੰਡੋਰੀ ਨੇ ਗਗਨਦੀਪ ਕੌਰ ਨਾਲ ਪਿਆਰ ਵਿਆਹ ਕੀਤਾ ਸੀ। ਦਾਨੀਜ਼ਰ ਸਿੰਘ ਉਰਫ਼ DC ਨੂਰਪੁਰਾ, ਜਿਸ ਨੇ ਉਨ੍ਹਾਂ ਦਾ ਵਿਆਹ ਕਰਵਾਉਣ ‘ਚ ਮਦਦ ਕੀਤੀ, ਬਾਅਦ ‘ਚ ਉਨ੍ਹਾਂ ਦੇ ਰਿਸ਼ਤੇ ‘ਚ ਫ਼ੱਟ ਪਾ ਕੇ ਅਮਨਾ ਨੂੰ ਕਤਲ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਪੁਲਿਸ ਦੀ ਲਾਪਰਵਾਹੀ
ਪੁਲਿਸ ਨੇ ਜੈਸਪ੍ਰੀਤ ਸਿੰਘ ਅਤੇ ਦਵਿੰਦਰ ਸਿੰਘ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਪੁਲਿਸ ਵਲੋਂ 90 ਦਿਨਾਂ ਅੰਦਰ ਚਲਾਨ ਪੇਸ਼ ਨਾ ਕਰਨ ਕਰਕੇ ਮੁਲਜ਼ਮ ਅਦਾਲਤ ਤੋਂ ਜ਼ਮਾਨਤ ‘ਤੇ ਰਿਹਾ ਹੋ ਗਏ। ਇਸ ਗਲਤੀ ਕਾਰਨ SHO ‘ਤੇ ਕਾਰਵਾਈ ਕੀਤੀ ਗਈ ਅਤੇ ਵਿਭਾਗੀ ਜਾਂਚ ਆਦੇਸ਼ਿਤ ਹੋਈ।
5 ਮਹੀਨੇ ਬਾਅਦ ਵੀ ਅਸਲ ਕਾਤਲ ਆਜ਼ਾਦ
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਦੋਸ਼ੀਆਂ ‘ਤੇ ਕੋਈ ਕਾਰਵਾਈ ਨਹੀਂ ਹੋਈ। SSP ਨੇ ਯਕੀਨ ਦਵਾਇਆ ਕਿ ਜਲਦੀ ਹੀ ਜਾਂਚ ਤੇਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
Like this:
Like Loading...
Related