International 11 Dec 2025 AJ DI Awaaj
International Desk : ਈ-ਕਾਮਰਸ ਕੰਪਨੀ ਐਮਾਜ਼ਾਨ ਨੇ 2,00,000 ਤੋਂ ਵੱਧ ਪਾਵਰ ਬੈਂਕਾਂ ਨੂੰ ਸੇਫਟੀ ਖਤਰੇ ਕਾਰਨ ਰੀਕਾਲ ਕਰ ਦਿੱਤਾ ਹੈ। ਇਹ ਕਾਰਵਾਈ ਉਸ ਤੋਂ ਬਾਅਦ ਕੀਤੀ ਗਈ ਹੈ ਜਦੋਂ Inui BI-B41 ਮਾਡਲ ਨਾਲ ਜੁੜੀਆਂ 11 ਅੱਗ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਜਾਇਦਾਦ ਨੂੰ ਨੁਕਸਾਨ ਅਤੇ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ। ਇਹ ਉਤਪਾਦ ਸਿਰਫ਼ ਐਮਾਜ਼ਾਨ ਦੀ ਅਮਰੀਕੀ ਵੈਬਸਾਈਟ ‘ਤੇ ਲਗਭਗ 18 ਡਾਲਰ (ਭਾਰਤੀ ਕਰੰਸੀ ਅਨੁਸਾਰ ਤਕਰੀਬਨ ₹1,600) ‘ਚ ਵੇਚਿਆ ਜਾਂਦਾ ਸੀ।
ਕਿਹੜੇ ਪਾਵਰ ਬੈਂਕ ਵਾਪਸ ਹੋ ਰਹੇ ਹਨ?
ਅਮਰੀਕੀ ਕਨਜ਼ਿਊਮਰ ਪ੍ਰੋਡਕਟ ਸੇਫਟੀ ਕਮਿਸ਼ਨ (CPSC) ਨੇ ਦੱਸਿਆ ਕਿ ਅੱਗ ਦੇ 11 ਮਾਮਲੇ BI-B41 ਮਾਡਲ ਤੋਂ ਹੀ ਸਾਹਮਣੇ ਆਏ ਹਨ। ਹੇਠਲੇ ਸੀਰੀਅਲ ਨੰਬਰਾਂ ਵਾਲੇ ਪਾਵਰ ਬੈਂਕ ਤੁਰੰਤ ਰੀਕਾਲ ਕੀਤੇ ਗਏ ਹਨ:
- 000G21
- 000H21
- 000I21
- 000L21
ਗਾਹਕਾਂ ਨੂੰ ਸਲਾਹ ਹੈ ਕਿ ਜੇ ਇਹਨਾਂ ਵਿੱਚੋਂ ਕੋਈ ਸੀਰੀਅਲ ਨੰਬਰ ਉਨ੍ਹਾਂ ਦੇ ਪਾਵਰ ਬੈਂਕ ‘ਤੇ ਹੈ, ਤਾਂ ਇਸ ਦੀ ਵਰਤੋਂ ਤੁਰੰਤ ਬੰਦ ਕਰਕੇ ਇਸਨੂੰ ਸੁੱਕੀ ਅਤੇ ਠੰਢੀ ਜਗ੍ਹਾ ‘ਤੇ ਰੱਖਿਆ ਜਾਵੇ। ਲਿਥੀਅਮ-ਆਇਨ ਬੈਟਰੀ ਵਿੱਚ ਅੱਗ ਲੱਗਣ ਦਾ ਉੱਚ ਜੋਖਮ ਹੈ, ਇਸ ਕਰਕੇ ਇਸਨੂੰ ਹੋਰ ਬੈਟਰੀਆਂ ਤੋਂ ਵੱਖਰੇ ਤੌਰ ‘ਤੇ ਡਿਸਪੋਜ਼ ਕਰਨਾ ਲਾਜ਼ਮੀ ਹੈ।
ਜੇ ਇਹ ਲੱਛਣ ਦਿਖਣ ਤਾਂ ਪਾਵਰ ਬੈਂਕ ਤੁਰੰਤ ਬੰਦ ਕਰੋ:
- ਪਾਵਰ ਬੈਂਕ ਫੁੱਲਣਾ ਸ਼ੁਰੂ ਹੋ ਜਾਵੇ
- ਚਾਰਜ ਕਰਦੇ ਸਮੇਂ ਜ਼ਿਆਦਾ ਗਰਮ ਹੋਣ
- ਕਿਸੇ ਵੀ ਤਰ੍ਹਾਂ ਦੀ ਬਦਬੂ ਆਉਣਾ
- ਬਾਡੀ ਵਿੱਚ ਤਰੇੜਾਂ ਜਾਂ ਨੁਕਸ ਦਿਖਾਈ ਦੇਣ
ਇਹ ਸਭ ਸੰਕੇਤ ਹਨ ਕਿ ਪਾਵਰ ਬੈਂਕ ਅਸੁਰੱਖਿਅਤ ਹੈ ਅਤੇ ਅੱਗ ਜਾਂ ਧਮਾਕੇ ਦਾ ਕਾਰਨ ਬਣ ਸਕਦਾ ਹੈ।
ਗਾਹਕਾਂ ਨੂੰ ਅਮਰੀਕਾ ਵਿੱਚ ਇਸ ਮਾਡਲ ਦੀ ਵਰਤੋਂ ਨਾ ਕਰਨ ਅਤੇ ਰੀਕਾਲ ਪ੍ਰਕਿਰਿਆ ਅਨੁਸਾਰ ਵਾਪਸੀ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ।














