ਸਮੂਹ ਬਲਾਕ ਸਿੱਖਿਆ ਅਫਸਰਾਂ ਵੱਲੋਂ “ਇਕ ਪੇੜ ਮਾਂ ਕੇ ਨਾਮ” ਤਹਿਤ ਸਕੂਲਾਂ ਵਿੱਚ ਪੌਦੇ ਲਗਾਏ

18

ਤਰਨ ਤਾਰਨ 15 ਜੁਲਾਈ 2025 Aj DI Awaaj

Punjab Desk : ਭਾਰਤ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਇਕ ਪੀੜ ਮਾਂ ਕੇ ਨਾਮ ਤਹਿਤ ਸਮੂਹ ਭਾਰਤ ਵਿੱਚ ਮਾਂ ਦੇ ਨਾਂ ਤਹਿਤ ਇੱਕ ਪੌਦਾ ਲਗਾ ਕੇ ਪੌਦੇ ਦੀ ਤੁਲਨਾ ਮਾਂ ਨਾਲ ਕੀਤੀ ਗਈ ਹੈ। ਜਿਸ ਤਰ੍ਹਾਂ ਮਾਂਵਾਂ ਸਾਨੂੰ ਠੰਡੀਆਂ ਮਿੱਠੀਆਂ ਛਾਵਾਂ ਦਿੰਦੀਆਂ ਹਨ, ਉਸੇ ਤਰ੍ਹਾਂ ਹੀ ਪੌਦੇ ਵੱਡੇ ਹੋ ਕੇ ਸਾਨੂੰ ਠੰਡੀਆਂ ਮਿੱਠੀਆਂ ਛਾਵਾਂ ਪ੍ਰਦਾਨ ਕਰਦੇ ਹਨ। ਅੱਜ ਜ਼ਿਲਾ ਤਰਨ ਤਾਰਨ ਦੇ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫਸਰਾਂ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਗਵਿੰਦਰ ਸਿੰਘ ਲਹਿਰੀ ਦੀ ਯੋਗ ਅਗਵਾਈ ਤਹਿਤ ਵੱਖ-ਵੱਖ ਸਕੂਲਾਂ ਵਿੱਚ ਪੌਦੇ ਲਗਾ ਕੇ ਏਕ ਪੇੜ ਮਾਂ ਕੇ ਨਾਮ ਤਹਿਤ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਵਿਦਿਆਰਥੀਆਂ ਪੌਦਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਨੂੰ ਸਕੂਲ ਵਿੱਚ ਲਗਾਏ ਗਏ, ਪੌਦਿਆਂ ਨੂੰ ਪਾਲਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਭਿੱਖੀਵਿੰਡ ਸ੍ਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਵਾਤਾਵਰਨ ਦੀ ਮੁੱਖ ਲੋੜ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਹੈ । ਉਹਨਾਂ ਕਿਹਾ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਪੌਦੇ ਅਹਿਮ ਰੋਲ ਅਦਾ ਕਰਦੇ ਹਨ । ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਤਰਨ ਤਾਰਨ ਸ੍ਰ ਸਰਬਜੀਤ ਸਿੰਘ ਨੇ ਇਸ ਮੁਹਿੰਮ ਵਿੱਚ ਪੌਦੇ ਲਗਾ ਕੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਹੋਰ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਪੱਟੀ ਮਨਜਿੰਦਰ ਸਿੰਘ ਢਿੱਲੋਂ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਨੌਸ਼ਿਹਰਾ ਪੰਨੂਆਂ ਸ੍ਰੀ ਅਸ਼ਵਨੀ ਮਰਵਾਹ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਨੂਰਦੀ ਗੁਰਦੀਪ ਸਿੰਘ,ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਗੰਡੀਵਿੰਡ ਸ੍ਰੀ ਰਜਿੰਦਰ ਸਿੰਘ ,ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਵਲਟੋਹਾ ਸ੍ਰੀ ਪਾਰਸ ਕੁਮਾਰ ਖੁੱਲਰ,ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਖਡੂਰ ਸਾਹਿਬ ਸ੍ਰ ਦਿਲਬਾਗ ਸਿੰਘ,ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਚੋਹਲਾ ਸਾਹਿਬ ਸ੍ਰ ਕੁਲਵਿੰਦਰ ਸਿੰਘ ਅਤੇ ਸਮੂਹ ਬਲਾਕ ਕੋਆਰਡੀਨੇਟਰਜ਼ ਵਲੋਂ ਪੌਦੇ ਲਗਾ ਕੇ ਅਧਿਆਪਕ ਸਹਿਬਾਨ ਨੂੰ ਭਵਿੱਖ ਵਿੱਚ ਇਸ ਮੁਹਿੰਮ ਨੂੰ ਹੋਰ ਵਧੇਰੇ ਉਤਸਾਹਿਤ ਕਰਨ ਲਈ ਪ੍ਰੇਰਿਤ ਕੀਤਾ।