10 ਦਸੰਬਰ, 2025 ਅਜ ਦੀ ਆਵਾਜ਼
Bollywood Desk: ਬਾਲੀਵੁੱਡ ਵਿੱਚ ਅਕਸ਼ੈ ਖੰਨਾ ਨੂੰ ਇੱਕ ਗੰਭੀਰ, ਸੰਵੇਦਨਸ਼ੀਲ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਵਜੋਂ ਜਾਣਿਆ ਜਾਂਦਾ ਹੈ। ਦਿੱਗਜ ਅਦਾਕਾਰ ਵਿਨੋਦ ਖੰਨਾ ਦੇ ਪੁੱਤਰ ਹੋਣ ਦੇ ਬਾਵਜੂਦ, ਅਕਸ਼ੈ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਫਿਲਮ ਇੰਡਸਟਰੀ ਵਿੱਚ ਵੱਖਰੀ ਪਛਾਣ ਬਣਾਈ। 1997 ਵਿੱਚ ਫਿਲਮ ਹਿਮਾਲਿਆ ਪੁੱਤਰ ਨਾਲ ਡੈਬਿਊ ਕਰਨ ਤੋਂ ਬਾਅਦ, ਬਾਰਡਰ ਵਿੱਚ ਉਨ੍ਹਾਂ ਦੀ ਭੂਮਿਕਾ ਨੇ ਉਨ੍ਹਾਂ ਨੂੰ ਖਾਸ ਪਹਿਚਾਣ ਦਿਵਾਈ।
ਪੇਸ਼ੇਵਰ ਜੀਵਨ ਤੋਂ ਇਲਾਵਾ, ਅਕਸ਼ੈ ਖੰਨਾ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਉਹ ਕਦੇ ਵੀ ਆਪਣੇ ਰਿਸ਼ਤਿਆਂ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦੇ, ਪਰ ਫਿਰ ਵੀ ਸਮੇਂ-ਸਮੇਂ ’ਤੇ ਉਨ੍ਹਾਂ ਦੇ ਅਫੇਅਰਜ਼ ਨੂੰ ਲੈ ਕੇ ਅਟਕਲਾਂ ਲੱਗਦੀਆਂ ਰਹੀਆਂ। ਕੁਝ ਰਿਪੋਰਟਾਂ ਵਿੱਚ ਉਨ੍ਹਾਂ ਦਾ ਨਾਮ ਤਾਰਾ ਸ਼ਰਮਾ ਅਤੇ ਰੀਆ ਸੇਨ ਨਾਲ ਜੋੜਿਆ ਗਿਆ, ਹਾਲਾਂਕਿ ਇਨ੍ਹਾਂ ਰਿਸ਼ਤਿਆਂ ਦੀ ਕਦੇ ਪੁਸ਼ਟੀ ਨਹੀਂ ਹੋਈ।
ਇਸ ਤੋਂ ਇਲਾਵਾ, ਅਕਸ਼ੈ ਖੰਨਾ ਇੱਕ ਸਮੇਂ ਐਸ਼ਵਰਿਆ ਰਾਏ ਦੇ ਵੀ ਵੱਡੇ ਪ੍ਰਸ਼ੰਸਕ ਰਹੇ ਹਨ। ਇੱਕ ਟਾਕ ਸ਼ੋਅ ਦੌਰਾਨ ਉਨ੍ਹਾਂ ਨੇ ਐਸ਼ਵਰਿਆ ਨੂੰ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਔਰਤ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਤੋਂ ਨਜ਼ਰ ਹਟਾਉਣਾ ਮੁਸ਼ਕਲ ਹੁੰਦਾ ਹੈ।
ਸਭ ਤੋਂ ਵੱਧ ਚਰਚਾ ਅਕਸ਼ੈ ਖੰਨਾ ਅਤੇ ਕ੍ਰਿਸ਼ਮਾ ਕਪੂਰ ਦੇ ਰਿਸ਼ਤੇ ਨੂੰ ਲੈ ਕੇ ਹੋਈ। ਖ਼ਬਰਾਂ ਮੁਤਾਬਕ, ਦੋਵਾਂ ਵਿਚਕਾਰ ਕਾਫੀ ਗਹਿਰਾ ਰਿਸ਼ਤਾ ਸੀ ਅਤੇ ਗੱਲ ਵਿਆਹ ਤੱਕ ਪਹੁੰਚ ਚੁੱਕੀ ਸੀ। ਕਿਹਾ ਜਾਂਦਾ ਹੈ ਕਿ ਕ੍ਰਿਸ਼ਮਾ ਨੂੰ ਅਕਸ਼ੈ ਦੇ ਨਾਲ ਸਕੂਨ ਮਿਲਦਾ ਸੀ ਅਤੇ ਰਣਧੀਰ ਕਪੂਰ ਨੇ ਵੀ ਇਸ ਰਿਸ਼ਤੇ ਦਾ ਸਮਰਥਨ ਕੀਤਾ ਸੀ। ਇੱਥੋਂ ਤੱਕ ਕਿ ਵਿਨੋਦ ਖੰਨਾ ਨਾਲ ਵਿਆਹ ਦੀ ਗੱਲ ਤੈਅ ਕਰਨ ਬਾਰੇ ਵੀ ਚਰਚਾ ਹੋਈ।
ਹਾਲਾਂਕਿ, ਕ੍ਰਿਸ਼ਮਾ ਦੀ ਮਾਂ ਬਬੀਤਾ ਨੇ ਇਸ ਵਿਆਹ ਦਾ ਵਿਰੋਧ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਉਸ ਸਮੇਂ ਕ੍ਰਿਸ਼ਮਾ ਦਾ ਕਰੀਅਰ ਆਪਣੇ ਉੱਚੇ ਮੋੜ ’ਤੇ ਸੀ ਅਤੇ ਵਿਆਹ ਉਸ ਲਈ ਢੁੱਕਵਾਂ ਫੈਸਲਾ ਨਹੀਂ ਹੋਵੇਗਾ। ਇਸ ਕਾਰਨ ਦੋਵਾਂ ਦੇ ਰਾਹ ਵੱਖ ਹੋ ਗਏ।
ਅਕਸ਼ੈ ਖੰਨਾ ਨੇ ਕਦੇ ਵੀ ਇਸ ਰਿਸ਼ਤੇ ਜਾਂ ਬ੍ਰੇਕਅੱਪ ’ਤੇ ਖੁੱਲ੍ਹ ਕੇ ਬਿਆਨ ਨਹੀਂ ਦਿੱਤਾ। ਆਪਣੀ ਨਿੱਜੀ ਫ਼ਿਤਰਤ ਕਾਰਨ ਉਹ ਅਜੇ ਤੱਕ ਅਵਿਵਾਹਿਤ ਹਨ ਅਤੇ ਆਪਣੀ ਜ਼ਿੰਦਗੀ ਨੂੰ ਚਰਚਾ ਤੋਂ ਦੂਰ ਰੱਖਣਾ ਹੀ ਪਸੰਦ ਕਰਦੇ ਹਨ।
Related














