ਅੱਜ ਦੀ ਆਵਾਜ਼ | 1 ਮਈ 2025
ਅਮੂਲ ਨੇ ਵੀ ਵਧਾਈ ਦੁੱਧ ਦੀ ਕੀਮਤ, ਕੱਲ੍ਹ ਸਵੇਰੇ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਵੇਰਕਾ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਅਮੂਲ ਨੇ ਵੀ ਦੁੱਧ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਅਮੂਲ ਨੇ ਐਲਾਨ ਕੀਤਾ ਹੈ ਕਿ 1 ਮਈ ਤੋਂ ਦੁੱਧ ਦੀ ਕੀਮਤ ₹2 ਪ੍ਰਤੀ ਲੀਟਰ ਵਧਾ ਦਿੱਤੀ ਗਈ ਹੈ। ਅਮੂਲ ਡੇਅਰੀ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਇਹ ਵਾਧਾ ਉਨ੍ਹਾਂ ਦੇ ਵੱਖ-ਵੱਖ ਦੁੱਧ ਉਤਪਾਦਾਂ ‘ਤੇ ਲਾਗੂ ਹੋਵੇਗਾ। ਨਵੀਂ ਕੀਮਤਾਂ ਅਨੁਸਾਰ:
-
ਅਮੂਲ ਸਟੈਂਡਰਡ ਦੁੱਧ (500 ਮਿ.ਲੀ.): ₹30 ਤੋਂ ਵਧਾ ਕੇ ₹31
-
ਅਮੂਲ ਬਫਰਡ ਮਿਲਕ (500 ਮਿ.ਲੀ.): ₹36 ਤੋਂ ₹37
-
ਅਮੂਲ ਗੋਲਡ ਮਿਲਕ (500 ਮਿ.ਲੀ.): ₹33 ਤੋਂ ₹34
-
ਅਮੂਲ ਗੋਲਡ (1 ਲੀਟਰ): ₹65 ਤੋਂ ₹67
-
ਅਮੂਲ ਟੀ ਸਪੈਸ਼ਲ (500 ਮਿ.ਲੀ.): ₹31 ਤੋਂ ₹33
-
ਅਮੂਲ ਟੋਨਡ ਦੁੱਧ (500 ਮਿ.ਲੀ.): ₹27 ਤੋਂ ₹28
-
ਅਮੂਲ ਟੀ.ਆਰ.ਟੀ.ਐਮ. ਦੁੱਧ: ₹24 ਤੋਂ ₹25
ਦੁੱਧ ਦੀਆਂ ਇਹ ਨਵੀਆਂ ਕੀਮਤਾਂ ਕੱਲ੍ਹ ਸਵੇਰੇ ਤੋਂ ਖਪਤਕਾਰਾਂ ਨੂੰ ਲਾਗੂ ਹੋ ਜਾਣਗੀਆਂ। ਅਮੂਲ ਨੇ ਇਸ ਵਾਧੇ ਦੀ ਵਜ੍ਹਾ ਵਧ ਰਹੀਆਂ ਲਾਗਤਾਂ ਅਤੇ ਕੱਚੇ ਦੁੱਧ ਦੀ ਕੀਮਤ ਵਿੱਚ ਹੋਏ ਇਜਾਫੇ ਨੂੰ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਵਾਧਾ ਕਿਸਾਨਾਂ ਨੂੰ ਉਚਿਤ ਭੁਗਤਾਨ ਦੇਣ ਅਤੇ ਉਤਪਾਦਨ ਦੀ ਲਗਾਤਾਰਤਾ ਬਣਾਈ ਰੱਖਣ ਲਈ ਲਾਜ਼ਮੀ ਹੈ। ਯਾਦ ਰਹੇ ਕਿ ਮਦਰ ਡੇਅਰੀ ਨੇ ਵੀ ਕੱਲ੍ਹ ਹੀ ਆਪਣੇ ਦੁੱਧ ਉਤਪਾਦਾਂ ਦੀ ਕੀਮਤ ਵਿੱਚ ₹2 ਪ੍ਰਤੀ ਲੀਟਰ ਤੱਕ ਵਾਧਾ ਕੀਤਾ ਸੀ, ਜੋ ਕਿ 30 ਅਪ੍ਰੈਲ ਤੋਂ ਲਾਗੂ ਹੋ ਚੁੱਕੀ ਹੈ। ਮਦਰ ਡੇਅਰੀ ਨੇ ਵੀ ਵਧਦੀਆਂ ਉਤਪਾਦਨ ਲਾਗਤਾਂ ਅਤੇ ਕਿਸਾਨਾਂ ਨੂੰ ਵਧੀਕ ਮੁੱਲ ਦੇਣ ਨੂੰ ਇਸ ਵਾਧੇ ਦਾ ਕਾਰਨ ਦੱਸਿਆ ਸੀ।














