03 ਅਪ੍ਰੈਲ, 2026 Aj Di Awaaj
Business Desk: ਈਰਾਨ ਅਤੇ ਅਮਰੀਕਾ ਵਿਚਕਾਰ ਵਧ ਰਹੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਹੋਇਆ ਹੈ, ਜਿਸਦਾ ਸਿੱਧਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਪਿਆ ਹੈ। ਹੁਣ ਇਸ ਦਾ ਪ੍ਰਭਾਵ ਖਾਣ ਵਾਲੇ ਤੇਲ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ‘ਤੇ ਵੀ ਪੈਣ ਵਾਲਾ ਹੈ। FMCG ਕੰਪਨੀਆਂ ਵਿੱਤੀ ਸਾਲ 2027 ਦੀ ਪਹਿਲੀ ਤਿਮਾਹੀ ਤੋਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਇੱਕ ਰਿਪੋਰਟ ਮੁਤਾਬਕ, ਕੱਚੇ ਮਾਲ ਦੀਆਂ ਕੀਮਤਾਂ ਵਧਣ ਅਤੇ ਰੁਪਏ ਦੀ ਕਮਜ਼ੋਰੀ ਕਾਰਨ ਉਤਪਾਦਨ ਲਾਗਤ ‘ਚ ਵਾਧਾ ਹੋਇਆ ਹੈ, ਜਿਸ ਨਾਲ ਕੀਮਤਾਂ ਨੂੰ ਕਾਬੂ ਵਿੱਚ ਰੱਖਣਾ ਮੁਸ਼ਕਲ ਹੋ ਰਿਹਾ ਹੈ। ਖਾਣ ਵਾਲੇ ਤੇਲ ਨਾਲ ਨਾਲ ਸਾਬਣ, ਡਿਟਰਜੈਂਟ ਅਤੇ ਹੋਰ FMCG ਉਤਪਾਦ ਵੀ ਮਹਿੰਗੇ ਹੋ ਸਕਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀਮਤਾਂ ‘ਚ ਕਰੀਬ 3 ਤੋਂ 4 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਮੌਜੂਦਾ ਸਟਾਕ ਦੇ ਕਾਰਨ ਇਸਦਾ ਅਸਰ ਤੁਰੰਤ ਨਹੀਂ ਪਵੇਗਾ, ਪਰ ਜਿਵੇਂ ਹੀ ਸਟਾਕ ਖਤਮ ਹੋਵੇਗਾ, ਕੀਮਤਾਂ ਵਧਣ ਲੱਗਣਗੀਆਂ। ਇਸ ਤੋਂ ਇਲਾਵਾ, ਪੈਕੇਜਿੰਗ ਲਾਗਤ ਵੀ ਵਧ ਗਈ ਹੈ, ਜੋ ਕਿ ਕੁੱਲ ਖਰਚ ਦਾ ਵੱਡਾ ਹਿੱਸਾ ਹੁੰਦੀ ਹੈ, ਅਤੇ ਇਸ ਨਾਲ ਵੀ ਉਤਪਾਦਾਂ ਦੀਆਂ ਕੀਮਤਾਂ ‘ਤੇ ਦਬਾਅ ਵਧ ਰਿਹਾ ਹੈ।
Related














