ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ

43

ਜਲਾਲਾਬਾਦ, 20 ਅਗਸਤ 2025 AJ DI Awaaj

Punjab Desk : ਜਲਾਲਾਬਾਦ ਦੇ ਐਸਡੀਐਮ ਸ੍ਰੀ ਕੰਵਰਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਸਰਹੱਦੀ ਖੇਤਰਾਂ ਦੇ ਦੌਰੇ ਕਰਕੇ ਸਥਿਤੀ ਤੇ ਤਿੱਖੀ ਨਜਰ ਰੱਖ ਰਹੀਆਂ ਹਨ ਅਤੇ ਲੋਕਾਂ ਨਾਲ ਪ੍ਰਸ਼ਾਸਨ ਦਾ ਸਿੱਧਾ ਰਾਬਤਾ ਹੈ ਤਾਂ ਜੋ ਕਿਸੇ ਵੀ ਅਪਾਤ ਸਥਿਤੀ ਵਿਚ ਜਰੂਰਤ ਅਨੁਸਾਰ ਮਦਦ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਸਥਿਤੀ ਪੂਰੀ ਤਰਾਂ ਕੰਟਰੋਲ ਹੇਠ ਹੈ ਅਤੇ ਹਰੇਕ ਪਿੰਡ ਤੱਕ ਪ੍ਰਸ਼ਾਸਨ ਦੀ ਪਹੁੰਚ ਹੈ।ਇਹ ਜਾਣਕਾਰੀ ਓਹਨਾ ਨੇ ਪਿੰਡ ਢਾਣੀ ਬਚਨ ਸਿੰਘ ਦੇ ਦੌਰੇ ਦੌਰਾਨ ਆਖੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨਾਂ ਨਾਇਬ ਤਹਿਸੀਲਦਾਰ ਸਾਨੂ ਵੱਲੋਂ ਪਿੰਡ ਸੰਤੋਖ਼ ਸਿੰਘ ਵਾਲਾ, ਆਤੂ ਵਾਲ ਅਤੇ ਢਾਣੀ ਨੱਥਾ ਸਿੰਘ ਦਾ ਦੌਰਾ ਕਰਕੇ ਲੋਕਾਂ ਨਾਲ ਗਲਬਾਤ ਕੀਤੀ ਗਈ ਅਤੇ ਲੋਕਾਂ ਨੂੰ ਪਾਣੀ ਦੇ ਵਹਾਅ ਸਬੰਧੀ ਅਸਲ ਸਥਿਤੀ ਤੋਂ ਜਾਣੂ ਕਰਵਾਇਆ ਗਿਆ । ਪਿੱਛਲੇ ਤਿੰਨ ਦਿਨ ਤੋਂ ਹਰੀਕੇ ਤੋਂ ਪਾਣੀ ਦਾ ਵਹਾਅ ਇਕਸਾਰ 70 ਹਜਾਰ ਕਿਉਸਿਕ ਬਣਿਆ ਹੋਇਆ ਹੈ ਅਤੇ ਉਪਮੰਡਲ ਦੇ ਅਬਾਦੀ ਵਾਲੇ ਖੇਤਰ ਪੂਰੀ ਤਰਾਂ ਸੁਰੱਖਿਅਤ ਹਨ।