ਵਧੀਕ ਜਿਲ੍ਹਾਂ ਮੈਜਿਸਟ੍ਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ

28
Overseas recruitment drive to be held on

ਨੂਰਪੁਰ ਬੇਦੀ 08 ਅਕਤੂਬਰ 2025 AJ DI Awaaj

Punjab Desk : ਵਧੀਕ ਜਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 (The Bharatiya Nagarik Suraksha Sanhita, 2023) ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਉਪਰ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਪਿੰਡ ਬਾਥੜੀ ਬਾਰਡਰ ਹਿਮਾਚਲ ਪ੍ਰਦੇਸ਼ ਤੱਕ ਰੋਡ ਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ ਇਨ੍ਹਾਂ ਹੁਕਮਾਂ ਵਿਚ ਅੰਸ਼ਿਕ ਸੋਧ ਕਰਦੇ ਹੋਏ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਮਾਈਨਿੰਗ ਦੀਆਂ ਖੱਡਾਂ ਤੋਂ ਮਟੀਰੀਅਲ ਲੈ ਕੇ ਆਉਣ ਵਾਲੇ ਭਾਰੀ ਵਾਹਨਾਂ ਨੂੰ ਇਨ੍ਹਾਂ ਹੁਕਮਾਂ ਤੋ ਛੋਟ ਹੋਵੇਗੀ ਬਾਕੀ ਭਾਰੀ ਵਾਹਨਾਂ ਤੇ ਪਾਬੰਦੀ ਹੋਵੇਗੀ। ਇਹ ਭਾਰੀ ਵਾਹਨ ਵਾਇਆ ਨੰਗਲ – ਸ੍ਰੀ ਅਨੰਦਪੁਰ ਸਾਹਿਬ – ਰੂਪਨਗਰ ਤੇ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕਲ ਏਰੀਏ ਦੇ ਵਸਨੀਕ ਰਾਤ 10.00 ਵਜੇ ਤੋਂ ਸਵੇਰੇ 06:00 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ (ਪਿੰਡ ਕਾਹਨਪੁਰ ਖੂਹੀ ਚੌਕ ਤੋਂ ਪਿੰਡ ਬਾਬੜੀ (ਹਿ:ਪ੍ਰ:) ਤੱਕ) ਸੜਕ ਭਾਰੀ ਵਾਹਨਾਂ ਲਈ ਵਰਤ ਸਕਦੇ ਹਨ।

 ਆਪਣੇ ਹੁਕਮਾਂ ਵਿਚ ਉਨ੍ਹਾਂ ਕਿਹਾ ਹੈ ਕਿ ਕਾਰਜਕਾਰੀ ਇੰਜੀਨੀਅਰ, ਮਾਈਨਿੰਗ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਰਕਾਰ ਵੱਲੋਂ ਪ੍ਰਵਾਨਿਤ ਤੇ ਮੰਨਜੂਰਸੁਦਾ ਖੱਡਾਂ ਤੋ ਹੋ ਰਹੀ ਲੀਗਲ ਮਾਈਨਿੰਗ ਦਾ ਮਟੀਰੀਅਲ ਲੈ ਕੇ ਜਾ ਰਹੇ ਭਾਰੀ ਵਾਹਨਾ ਦਾ ਰਿਕਾਰਡ ਮੈਨਟੇਨ ਰੱਖਣਗੇ ਤੇ ਸਬੰਧਿਤ ਉਪ ਮੰਡਲ ਮੈਜਿਸਟ੍ਰਟ ਨੂੰ ਰਿਪੋਰਟ ਭੇਜਣਗੇ। ਇਸ ਤੋ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਇਨ੍ਹਾਂ ਪ੍ਰਵਾਨਿਤ ਖੱਡਾਂ  ਤੋ ਨਿਕਲਣ ਵਾਲੇ ਵਹੀਕਲ ਓਵਰਲੋਡ ਨਾ ਹੋਣ, ਇਸ ਸਬੰਧੀ ਸਮੇਂ ਸਮੇਂ ਤੇ ਰਵਿਊ ਕਰਨਾ ਯਕੀਨੀ ਬਣਾਉਣਗੇ।

     ਵਧੀਕ ਜਿਲ੍ਹਾਂ ਮੈਜਿਸਟ੍ਰੇਟ ਵੱਲੋਂ ਇਹ ਹੁਕਮ ਇੱਕ ਤਰਫਾ ਪਾਸ ਕਰਕੇ ਆਮ ਜਨਤਾ ਦੇ ਨਾਮ ਜਾਰੀ ਕੀਤੇ ਗਏ ਹਨ।