ਫਾਜਿਲਕਾ 26 ਜੂਨ 2025 AJ DI Awaaj
Punjab Desk : ਅੱਜ ਫਾਜ਼ਿਲਕਾ ਵਿੱਚ ਪਈ ਭਾਰੀ ਬਾਰਿਸ਼ ਤੋਂ ਬਾਅਦ ਮੀਹ ਦੇ ਪਾਣੀ ਦੀ ਤੇਜ਼ੀ ਨਾਲ ਨਿਕਾਸੀ ਕਰਨ ਸਬੰਧੀ ਨਗਰ ਕੌਂਸਲ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ । ਇਸ ਸਬੰਧੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਨੇ ਦੱਸਿਆ ਹੈ ਕਿ ਸਵੇਰ ਤੋਂ ਹੀ ਸ਼ਹਿਰ ਦੇ ਮੇਨ ਡਿਸਪੋਜਲ ਵਰਕਰਸ ਤੇ 75 ਐਚਪੀ ਦੀਆਂ ਦੋ ਮੋਟਰਾਂ ਲਗਾਤਾਰ ਪਾਣੀ ਦੀ ਨਿਕਾਸੀ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਿਕਾਸੀ ਕਾਰਜਾਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਸੰਭਵ ਹੋ ਸਕੇ । ਉਹਨਾਂ ਨੇ ਕਿਹਾ ਕਿ ਡਿਸਪੋਜਲ ਵਰਕਸ ਓਨੀ ਦੇਰ ਤੱਕ ਲਗਾਤਾਰ ਕੰਮ ਕਰਦਾ ਰਹੇ ਜਦੋਂ ਤੱਕ ਸਾਰੇ ਇਲਾਕਿਆਂ ਵਿੱਚੋਂ ਪਾਣੀ ਦੀ ਨਿਕਾਸੀ ਨਹੀਂ ਹੋ ਜਾਂਦੀ ।
